ਇਟਲੀ ਦੇ ਨਾਈਟਕਲੱਬ ਵਿੱਚ ਮਚਿਆ ਹੜਕੰਪ, 6 ਦੀ ਮੌਤ

ਰੋਮ, 8 ਦਸੰਬਰ (ਸ.ਬ.) ਇਟਲੀ ਦੇ ਇਕ ਨਾਈਟਕਲੱਬ ਵਿੱਚ ਹੜਕੰਪ ਮਚ ਜਾਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ| ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਇੱਥੇ ਕੀ ਹੋਇਆ ਸੀ ਅਤੇ ਕਿਸ ਕਾਰਨ ਲੋਕਾਂ ਵਿੱਚ ਹੜਕੰਪ ਮਚ ਗਿਆ ਅਤੇ ਉਹ ਭੱਜਣ ਲੱਗੇ| ਕੁਝ ਵਿਅਕਤੀਆਂ ਦਾ ਕਹਿਣਾ ਹੈ ਕਿ ਸ਼ਾਇਦ ਕਿਸੇ ਜ਼ਹਰੀਲੇ ਪਦਾਰਥ ਦੇ ਫੈਲਣ ਕਾਰਨ ਲੋਕ ਭੱਜੇ ਸਨ ਅਤੇ ਇਕ-ਦੂਜੇ ਵਿੱਚ ਵੱਜ ਕੇ ਉਹ ਡਿੱਗ ਗਏ| ਇਸ ਦੌਰਾਨ ਦਰਜਨਾਂ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 6 ਦੀ ਮੌਤ ਹੋ ਗਈ| ਪੁਲੀਸ ਇੱਥੇ ਕਾਰਵਾਈ ਕਰ ਰਹੀ ਹੈ ਅਤੇ ਐਮਰਜੈਂਸੀ ਅਧਿਕਾਰੀ ਮਦਦ ਲਈ ਪੁੱਜ ਗਏ ਹਨ|

Leave a Reply

Your email address will not be published. Required fields are marked *