ਇਟਲੀ : ਦੋ ਵੱਖ-ਵੱਖ ਹਾਦਸਿਆਂ ਵਿੱਚ 16 ਵਿਦੇਸ਼ੀ ਮਜ਼ਦੂਰਾਂ ਦੀ ਮੌਤ

ਰੋਮ, 7 ਅਗਸਤ (ਸ.ਬ.) ਦੱਖਣੀ ਇਟਲੀ ਵਿਚ 48 ਘੰਟਿਆਂ ਦੇ ਅੰਦਰ ਵਾਪਰੇ ਦੋ ਵੱਖ-ਵੱਖ ਹਾਦਸਿਆਂ ਵਿਚ ਖੇਤਾਂ ਵਿਚ ਕੰਮ ਕਰਨ ਵਾਲੇ 16 ਵਿਦੇਸ਼ੀ ਮਜ਼ਦੂਰ ਮਾਰੇ ਗਏ| ਇਸ ਘਟਨਾ ਨੇ ਸਰਕਾਰ ਨੂੰ ਫਸਲਾਂ ਦੀ ਵਾਢੀ ਦੇ ਮੌਸਮ ਵਿਚ ਟਮਾਟਰ ਤੋੜਨ ਵਾਲਿਆਂ ਦੀ ਖਰਾਬ ਹਾਲਤ ਵੱਲ ਧਿਆਨ ਦੇਣ ਲਈ ਮਜ਼ਬੂਰ ਕਰ ਦਿੱਤਾ ਹੈ| ਇਟਾਲੀਅਨ ਫਾਇਰ ਸਰਵਿਸ ਨੇ ਦੱਸਿਆ ਕਿ ਪੁਗਲਿਆ ਖੇਤਰ ਵਿਚ ਫੋਗੀਆ ਸ਼ਹਿਰ ਨੇੜੇ ਹੋਏ ਹਾਦਸੇ ਵਿਚ ਬੀਤੇ ਦਿਨੀਂ ਨੂੰ 12 ਵਿਅਕਤੀ ਮਾਰੇ ਗਏ| ਇਹ ਸਾਰੇ ਲੋਕ ਗੈਰ ਯੂਰਪੀ ਯੂਨੀਅਨ ਦੇ ਨਾਗਰਿਕ ਸਨ| ਇਟਾਲੀਅਨ ਮੀਡੀਆ ਦੀਆਂ ਖਬਰਾਂ ਮੁਤਾਬਕ ਜਦੋਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਕੈਂਪਾਂ ਵਿਚ ਵਾਪਸ ਲਿਜਾਇਆ ਜਾ ਰਿਹਾ ਸੀ, ਉਦੋਂ ਉਨ੍ਹਾਂ ਦੀ ਵੈਨ ਦੀ ਟਮਾਟਰ ਲਿਜਾ ਰਹੇ ਇਕ ਟਰੱਕ ਨਾਲ ਟੱਕਰ ਹੋ ਗਈ| ਦੂਜੀ ਘਟਨਾ ਵਿਚ ਸ਼ਨੀਵਾਰ ਨੂੰ ਇਕ ਟਮਾਟਰ ਟਰੱਕ ਨਾਲ ਹੋਈ ਟੱਕਰ ਵਿਚ 4 ਅਫਰੀਕੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ| ਹਰ ਗਰਮੀਆਂ ਵਿਚ ਯੂਰਪ ਅਤੇ ਅਫਰੀਕਾ ਤੋਂ ਹਜ਼ਾਰਾਂ ਮਜ਼ਦੂਰ ਤੇਜ਼ ਧੁੱਪ ਵਿਚ ਟਮਾਟਰ ਤੋੜਨ ਦਾ ਕੰਮ ਕਰਨ ਲਈ ਆਉਂਦੇ ਹਨ|

Leave a Reply

Your email address will not be published. Required fields are marked *