ਇਟਲੀ ਪੁਲੀਸ ਦੀ ਡਰੱਗ ਮਾਫੀਆ ਵਿਰੁੱਧ ਵੱਡੀ ਕਾਰਵਾਈ, 80 ਗ੍ਰਿਫਤਾਰ

ਰੋਮ, 6 ਦਸੰਬਰ (ਸ.ਬ.) ਇਟਲੀ ਪੁਲਸ ਨੇ ਇਨੀਂ ਦਿਨੀਂ ਡਰੱਗ ਮਾਫੀਆ ਵਿਰੁੱਧ ਮੁਹਿੰਮ ਛੇੜੀ ਹੋਈ ਹੈ| ਇਸ ਮੁਹਿੰਮ ਦੇ ਤਹਿਤ ਹੁਣ ਤੱਕ 80 ਤੋਂ ਜ਼ਿਆਦਾ ਵਿਅਕਤੀਆਂ ਨੂੰ 6 ਦੇਸ਼ਾਂ ਵਿਚ ਕੀਤੀ ਗਈ ਛਾਪੇਮਾਰੀ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ| ਯੂਰਪੀਅਨ ਜਸਟਿਸ ਯੂਰੋਜਸਟ ਨੇ ਦੱਸਿਆ ਕਿ ਇਸ ਵਿਚ ਸੰਗਠਿਤ ਅਪਰਾਧ ਕਰਨ ਵਾਲਿਆਂ ਦੇ ਸੀਨੀਅਰ ਮੈਂਬਰਾਂ ਸਮੇਤ ਡਰੱਗ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਦੋਸ਼ੀ ਵੀ ਹਨ|
ਦੱਖਣੀ ਇਟਲੀ ਦੇ ਕਲਾਬੇਰੀਆ ਵਿਚ ਸਰਗਰਮ ਇਸ ਸਮੂਹ ਨੂੰ ਅਜਿਹੇ ਸਮੇਂ ਤੋੜਿਆ ਗਿਆ ਜਦੋਂ ਇਟਲੀ ਪੁਲੀਸ ਨੇ ਸਿਸਿਲਿਯਨ ਮਾਫੀਆ ਦੇ ਨਵੇਂ ਬੌਸ ਨੂੰ ਗ੍ਰਿਫਤਾਰ ਕਰ ਲਿਆ ਸੀ| ਛਾਪੇਮਾਰੀ ਵਿਚ ਹਜ਼ਾਰਾਂ ਪੁਲਸ ਕਰਮਚਾਰੀਆਂ ਨੇ ਹਿੱਸਾ ਲਿਆ ਸੀ| ਇਸ ਛਾਪੇਮਾਰੀ ਵਿਚ ਉਨ੍ਹਾਂ ਵੱਲੋਂ ਜ਼ਬਤ 4 ਟਨ ਕੋਕੀਨ, 120 ਕਿਲੋ ਡਰੱਗ ਅਤੇ ਜਰਮਨੀ, ਇਟਲੀ, ਨੀਦਰਲੈਂਡ, ਬੈਲਜੀਅਮ, ਲਗਜ਼ਮਬਰਗ ਅਤੇ ਸੂਰੀਨਾਮ ਤੋਂ ਮਿਲੇ ਦੋ ਮਿਲੀਅਨ ਯੂਰੋ ਕੈਸ਼ ਸ਼ਾਮਿਲ ਹੈ| ਯੂਰਪੀਅਨ ਯੂਨੀਅਨ ਦੇ ਉਪ ਪ੍ਰਧਾਨ ਫਿਲਿਪੋ ਸਪੀਜੀਆ ਨੇ ਕਿਹਾ,”ਅੱਜ ਅਸੀਂ ਪੂਰੇ ਯੂਰਪ ਵਿਚ ਸੰਗਠਿਤ ਅਪਰਾਧ ਕਰਨ ਵਾਲਿਆਂ ਨੂੰ ਇਕ ਸਪੱਸ਼ਟ ਸੰਦੇਸ਼ ਭੇਜਣਾ ਚਾਹੁੰਦੇ ਹਾਂ| ਸਿਰਫ ਉਹੀ ਸੀਮਾਵਾਂ ਪਾਰ ਕਰਨ ਵਿੱਚ ਸਮਰੱਥ ਨਹੀਂ ਹਨ ਸਗੋਂ ਯੂਰਪ ਦੀ ਨਿਆਂਪਾਲਿਕਾ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੀ ਅਜਿਹਾ ਕਰ ਸਕਦੀਆਂ ਹਨ|”
ਫਿਲਿਪੋ ਨੇ ਕਿਹਾ,”ਇਹ ਸ਼ਾਨਦਾਰ ਅਤੇ ਅਸਧਾਰਨ ਨਤੀਜੇ ਦੋ ਸਾਲ ਦੇ ਆਪਰੇਸ਼ਨ ਦਾ ਨਤੀਜਾ ਹਨ| ਜਿਸ ਵਿਚ ਡ੍ਰਾਂਗਘੇਟਾ ਪਰਿਵਾਰ ਦੇ ਖਤਰਨਾਕ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਡਰੱਗ ਤਸਕਰੀ ਅਤੇ ਮਨੀ ਲਾਂਡਰਿੰਗ ਵਿਚ ਸ਼ਾਮਲ ਹਨ|” ਡ੍ਰਾਂਗਘੇਟਾ ਦਾ ਗ੍ਰੀਕ ਮਤਲਬ ਸਾਹਸ ਹੁੰਦਾ ਹੈ| ਇਹ ਬਹੁਤ ਸਾਰੇ ਪਿੰਡਾਂ ਤੋਂ ਮਿਲ ਕੇ ਬਣਿਆ ਹੈ| ਪੁਲੀਸ ਵੱਲੋਂ ਸੰਗਠਨ ਤੇ ਲਗਾਤਾਰ ਧਿਆਨ ਦੇਣ ਅਤੇ ਲਗਾਤਾਰ ਹੋਣ ਵਾਲੀ ਗ੍ਰਿਫਤਾਰੀ ਦੇ ਬਾਵਜੂਦ ਸਮੂਹ ਆਪਣੀ ਪਹੁੰਚ ਵਧਾ ਰਿਹਾ ਹੈ| ਆਪਰੇਸ਼ਨ ਪੂਰਾ ਕਰਨ ਵਾਲੇ ਅਧਿਕਾਰੀਆਂ ਨੇ ਆਪਰੇਸ਼ਨ ‘ਪੋਲਿਨਾ’ ਨੂੰ ਸਮੂਹ ਲਈ ਕਰਾਰਾ ਝਟਕਾ ਦੱਸਿਆ ਹੈ| ਇਸ ਆਪਰੇਸ਼ਨ ਦੇ ਤਹਿਤ ਇਟਲੀ ਤੋਂ 41, ਜਰਮਨੀ ਤੋਂ 21, ਬੈਲਜੀਅਮ ਤੋਂ 14, ਨੀਦਰਲੈਂਡ ਤੋਂ 5 ਅਤੇ ਲਗਜ਼ਮਬਰਗ ਤੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ| ਯੂਰੋਜਸਟ ਨੇ ਕਿਹਾ ਕਿ ਆਪਰੇਸ਼ਨ ਹਾਲੇ ਵੀ ਜਾਰੀ ਹੈ| ਇਟਲੀ ਦੇ ਵਕੀਲ ਫੇਡੇਰਿਕੋਕੈਫੀਯਰੋ ਡੀ ਰਾਹੋ ਦਾ ਕਹਿਣਾ ਹੈ ਕਿ ਇਸ ਆਪਰੇਸ਼ਨ ਨਾਲ ਪੂਰੀ ਦੁਨੀਆ ਵਿਚ ਡ੍ਰਾਂਗਘੇਟਾ ਦੇ ਡਰੱਗ ਤਸਕਰੀ ਆਪਰੇਸ਼ਨ ਤੇ ਅਸਰ ਪਵੇਗਾ, ਜਿਸ ਵਿਚ ਕੋਲੰਬੀਆ, ਇਕਵਾਡੋਰ ਅਤੇ ਬ੍ਰਾਜ਼ੀਲ ਵੀ ਸ਼ਾਮਲ ਹਨ|

Leave a Reply

Your email address will not be published. Required fields are marked *