ਇਟਲੀ ਪੁਲੀਸ ਵੱਲੋਂ ਦਹਿਸ਼ਤਗਰਦ ਅੱਤਵਾਦੀ ਕਾਬੂ, ਭੀੜ ਤੇ ਗੱਡੀ ਚੜ੍ਹਾਉਣ ਦੀ ਬਣਾ ਰਿਹਾ ਸੀ ਯੋਜਨਾ

ਰੋਮ (ਕੈਂਥ), 27 ਅਪ੍ਰੈਲ (ਸ.ਬ. ) ਇਟਲੀ ਪੁਲੀਸ ਵੱਲੋਂ ਦਹਿਸ਼ਤਗਰਦ ਲੋਕਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਸਟੇਟ ਅਤੇ ਕਾਰਾਬਿਨੀਏਰੀ ਯੂਨਿਟ ਪੁਲੀਸ ਨੇ ਅੱਜ ਇਟਲੀ ਦੇ ਸ਼ਹਿਰ ਨਾਪੋਲੀ ਵਿਚ ਇਕ ਅੱਤਵਾਦ ਗਤੀਵਿਧੀਆਂ ਦੌਰਾਨ ਪੱਛਮੀ ਅਫਰੀਕਾ ਦੇ ਦੇਸ਼ ਗਾਂਬੀਆ ਦੇ ਇਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ| ਮਿਲੀ ਜਾਣਕਾਰੀ ਮੁਤਾਬਕ ਇਸ ਵਿਅਕਤੀ ਦੀਆਂ ਗਤੀਵਿਧੀਆਂ ਉਤੇ ਨਜ਼ਰ ਰੱਖੀ ਜਾ ਰਹੀ ਸੀ| ਗਤੀਵਿਧੀਆਂ ਸ਼ੱਕੀ ਹੋਣ ਕਾਰਨ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ| ਜਾਂਚ ਦੌਰਾਨ ਸਾਹਮਣੇ ਆਇਆ ਕਿ, ਉਪਰੋਕਤ ਵਿਅਕਤੀ ਕਿਸੇ ਖਤਰਨਾਕ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਸੀ| ਇਸ ਵਿਅਕਤੀ ਨੇ ਪੁਲੀਸ ਕੋਲ ਆਪਣਾ ਦੋਸ਼ ਕਬੂਲਦੇ ਹੋਏ ਮੰਨਿਆ ਕਿ, ਉਸ ਨੂੰ ਭੀੜ ਵਾਲੇ ਸਥਾਨ ਵਿਚ ਲੋਕਾਂ ਉਤੇ ਗੱਡੀ ਚੜ੍ਹਾਉਣ ਦਾ ਹੁਕਮ ਪ੍ਰਾਪਤ ਹੋਇਆ ਸੀ| ਗਾਂਬੀਆ ਮੂਲ ਦੇ 21 ਸਾਲਾ ਅਲਾਗੀ ਤੋਊਰੇ ਨੂੰ ਮਸਜਿਦ ਵਿਚੋਂ ਬਾਹਰ ਨਿਕਲਣ ਤੋਂ ਬਾਅਦ ਕਾਬੂ ਕੀਤਾ ਗਿਆ| ਇਸ ਵਿਅਕਤੀ ਦੇ ਆਈ.ਐਸ.ਐਸ ਨਾਲ ਸਬੰਧ ਹੋਣ ਦੀ ਪੁਸ਼ਟੀ ਕੀਤੀ ਗਈ ਹੈ| ਜ਼ਿਕਰਯੋਗ ਹੈ ਕਿ ਤੋਊਰੇ ਮਾਰਚ 2017 ਵਿਚ ਹੋਰ ਸ਼ਰਨਾਰਥੀ ਲੋਕਾਂ ਨਾਲ ਦੇਸ਼ ਅੰਦਰ ਦਾਖਲ ਹੋਇਆ ਸੀ| ਨਾਪੋਲੀ ਦੇ ਨੇੜੇ ਪੋਸੂਓਲੀ ਵਿਖੇ ਉਹ ਪਿਛਲੇ ਇਕ ਸਾਲ ਤੋਂ ਰਹਿ ਰਿਹਾ ਸੀ| ਤੋਊਰੇ ਨੇ ਸ਼ਰਨਾਰਥੀ ਸ਼ਰਣ ਲਈ ਦਰਖ਼ਾਸਤ ਦਿੱਤੀ ਹੋਈ ਸੀ, ਜੋ ਕਿ ਅਜੇ ਵਿਚਾਰ ਅਧੀਨ ਸੀ|

Leave a Reply

Your email address will not be published. Required fields are marked *