ਇਟਲੀ ਲਈ ਉਡਾਣ ਭਰਨ ਤੋਂ ਪਹਿਲਾਂ ਲੀਕ ਕਰ ਗਿਆ ਜਹਾਜ਼, ਡੁੱਲ੍ਹ ਗਿਆ ਸਾਰਾ ਈਂਧਣ

ਨੇਵਾਰਕ, 15 ਜੂਨ (ਸ.ਬ.)  ਇਟਲੀ ਲਈ ਉਡਾਣ ਭਰਨ ਤੋਂ ਪਹਿਲਾਂ ਯੂਨਾਈਟਿਡ ਏਅਰਲਾਈਨ ਦਾ ਜਹਾਜ਼ ਲੀਕ ਕਰ ਗਿਆ ਅਤੇ ਉਸ ਦਾ ਸਾਰਾ ਈਂਧਣ ਰਨਵੇਅ ਤੇ ਹੀ ਡੁੱਲ੍ਹ ਗਿਆ, ਜਿਸ ਤੋਂ ਬਾਅਦ ਫਲਾਈਟ ਨੂੰ ਕੈਂਸਲ ਕਰਨਾ ਪਿਆ| ਜਹਾਜ਼ ਨੇਵਾਰਕ ਲਿਬਰਟੀ ਏਅਰਪੋਰਟ ਤੇ ਰਨਵੇਅ ਵੱਲ ਜਾ ਰਿਹਾ ਸੀ, ਜਿਸ ਸਮੇਂ ਇਹ ਘਟਨਾ ਵਾਪਰੀ| ਜਹਾਜ਼ ਦੇ ਇਕ ਖੰਭ ਵਿੱਚੋਂ ਸਾਰਾ ਈਂਧਣ ਡੁੱਲ੍ਹਣਾ ਸ਼ੁਰੂ ਹੋ ਗਿਆ| ਫਿਲਹਾਲ ਲੀਕੇਜ਼ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ| ਫਲਾਈਟ ਦੇ ਕੈਂਸਲ ਹੋਣ ਤੋਂ ਬਾਅਦ ਯਾਤਰੀਆਂ ਨੂੰ ਹੋਟਲ ਵਿਚ ਰਾਤ ਬਿਤਾਉਣੀ ਪਈ| ਯਾਤਰੀਆਂ ਦਾ ਕਹਿਣਾ ਹੈ ਕਿ ਇਹ ਘਟਨਾ ਬਹੁਤ ਭਿਆਨਕ ਸੀ ਅਤੇ ਅਜਿਹੇ ਵਿਚ ਜਹਾਜ਼ ਜੇਕਰ ਉਡਾਣ ਭਰਦਾ ਤਾਂ ਇਸ ਦੇ ਸਿੱਟੇ ਗੰਭੀਰ ਹੋ ਸਕਦੇ ਸਨ|
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਯੂਨਾਈਟਿਡ ਏਅਰਲਾਈਨ ਦੀ ਲਾਪਰਵਾਹੀ ਦਾ ਕੋਈ ਮਾਮਲਾ ਸਾਹਮਣੇ ਆਇਆ ਹੈ| ਇਸ ਤੋਂ ਪਹਿਲਾਂ ਵੀ ਇਹ ਏਅਰਲਾਈਨ ਆਪਣੀ ਲਾਪਰਵਾਹੀ ਦੇ ਕਿੱਸਿਆਂ ਕਰਕੇ ਬਦਨਾਮ ਹੈ|

Leave a Reply

Your email address will not be published. Required fields are marked *