ਇਟਲੀ ਵਾਸੀਆਂ ਵਿੱਚ ਘਟਿਆ ਵਿਆਹ ਕਰਵਾਉਣ ਦਾ ਰੁਝਾਨ : ਰਿਪੋਰਟ

ਰੋਮ, 7 ਸਤੰਬਰ (ਸ.ਬ.) ਇਟਲੀ ਦੀ ਰਾਸ਼ਟਰੀ ਸੰਸਥਾ ਈਸਤਤ ਨੇ ਆਪਣੇ ਸਰਵੇਖਣ ਵਿੱਚ ਕਿਹਾ ਕਿ ਇਟਲੀ ਵਿੱਚ ਨੌਜਵਾਨਾਂ ਵਿੱਚ ਵਿਆਹ ਕਰਵਾਉਣ ਦਾ ਰੁਝਾਨ ਘੱਟ ਰਿਹਾ ਹੈ| ਵਿਆਹੇ ਹੋਏ ਲੋਕਾਂ ਦੀ ਗਿਣਤੀ ਪਿਛਲੇ 30 ਸਾਲਾਂ ਵਿੱਚ ਘਟੀ ਹੈ| ਰਿਪੋਰਟ ਮੁਤਾਬਕ 25 ਤੋਂ 34 ਸਾਲਾ ਵਰਗ ਦੇ ਵਿਆਹੇ ਪੁਰਸ਼ਾਂ ਦੀ ਗਿਣਤੀ ਸਾਲ1991 ਵਿੱਚ 51.5 ਸੀ ਜੋ ਕਿ ਹੁਣ ਘੱਟ ਕੇ ਇਸ ਸਾਲ 19.1Ü ਰਹਿ ਗਈ ਹੈ| ਔਰਤਾਂ ਵਿੱਚ ਦਰ 69.5Ü ਤੋਂ ਘੱਟ ਕੇ 34.3Ü ਰਹਿ ਗਈ ਹੈ|
ਇਟਲੀ ਵਿੱਚ 45 ਤੋਂ 54 ਸਾਲਾ ਵਰਗ ਦੇ ਇੱਕ ਚੌਥਾਈ ਪੁਰਸ਼ਾਂ ਨੇ ਵਿਆਹ ਹੀ ਨਹੀਂ ਕਰਵਾਇਆ ਜਦੋਂ ਕਿ ਇਟਲੀ ਵਿੱਚ 18 ਔਰਤਾਂ ਕੁਆਰੀਆਂ ਹਨ|
ਈਸਤਤ ਅਨੁਸਾਰ ਇਟਲੀ ਵਿੱਚ ਤਲਾਕਸ਼ੁਦਾ ਲੋਕਾਂ ਦੀ ਗਿਣਤੀ ਸਭ ਉਮਰ ਦੇ ਵਰਗਾਂ ਵਿੱਚ ਚਾਰ ਗੁਣਾ ਵੱਧ ਗਈ ਹੈ| ਪਹਿਲਾਂ ਸੰਨ 1991 ਵਿੱਚ ਇਟਲੀ ਵਿੱਚ ਲਗਭਗ ਤਲਾਕਸ਼ੁਦਾ ਲੋਕਾਂ ਦੀ ਗਿਣਤੀ 376,000 ਸੀ ਜੋ ਕਿ ਹੁਣ ਵੱਧ ਕੇ 1.671 ਮਿਲੀਅਨ ਤੋਂ ਵੀ ਟੱਪ ਗਈ ਹੈ| ਸਮਲਿੰਗੀਆਂ ਸਬੰਧੀ ਬਣੀ ਸਿਵਲ ਯੂਨੀਅਨ ਅਨੁਸਾਰ ਇਟਲੀ ਵਿੱਚ ਰਜਿਸਟਰਡ ਸਮਲਿੰਗੀ ਜਨਸੰਖਿਆ ਦਾ 0.02Ü ਬਣਦੇ ਹਨ| ਇਨ੍ਹਾਂ ਸਮਲਿੰਗੀ ਜੋੜਿਆਂ ਵਿੱਚ 68.3 ਮਰਦ ਹਨ|

Leave a Reply

Your email address will not be published. Required fields are marked *