ਇਟਲੀ ਵਿੱਚ ਨਸ਼ਿਆ ਦੀ ਤਸਕਰੀ ਕਰਨ ਵਾਲੇ ਦੋ ਭਾਰਤੀ ਗ੍ਰਿਫਤਾਰ

ਰੋਮ, 21 ਫਰਵਰੀ (ਸ.ਬ.) ਇਟਲੀ ਵਿੱਚ ਬਹੁਤ ਸਾਰੇ ਭਾਰਤੀ ਕੰਮ ਦੀ ਤਲਾਸ਼ ਵਿੱਚ ਗਏ ਹੋਏ ਹਨ| ਇਨ੍ਹਾਂ ਵਿੱਚੋਂ ਕੁੱਝ ਲੋਕ ਨਸ਼ਾ ਤਸਕਰੀ, ਲੁੱਟ ਮਾਰ ਅਤੇ ਹੋਰ ਕਈ ਗਲਤ ਕੰਮਾਂ ਕਰਕੇ ਸਾਰੇ ਭਾਰਤੀਆਂ ਦਾ ਨਾਂ ਬਦਨਾਮ ਕਰ ਰਹੇ ਹਨ| ਪੁਲੀਸ ਲਗਾਤਾਰ ਇਨ੍ਹਾਂ ਨੂੰ ਗ੍ਰਿਫਤਾਰ ਕਰ ਰਹੀ ਹੈ| ਇੱਕ ਮਹੀਨੇ ਦੇ ਅੰਦਰ ਹੀ 10 ਨੌਜਵਾਨ ਗ੍ਰਿ੍ਰਫਤਾਰ ਕੀਤੇ ਜਾ ਚੁੱਕੇ ਹਨ| ਇਸ ਕਾਰਵਾਈ ਵਿਚ ਹੀ ਲਾਤੀਨਾ ਖੇਤਰ ਦੇ ਕਮੂਨਾ ਫੌਂਦੀ ਵਿਖੇ ਪੁਲੀਸ ਨੇ ਹੋਰ 2 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਇਨ੍ਹਾਂ ਦੀ ਉਮਰ 27 ਸਾਲ ਅਤੇ 32 ਸਾਲ ਹੈ, ਇਹ ਦੋਵੇਂ ਇਟਲੀ ਵਿੱਚ     ਬੇਘਰ ਅਤੇ ਬੇਰੁਜ਼ਗਾਰ ਹਨ|
ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਨ੍ਹਾਂ ਤੇ ਸ਼ੱਕ ਸੀ ਅਤੇ ਜਦੋਂ ਉਨ੍ਹਾਂ ਨੇ ਇਨ੍ਹਾਂ ਦੋਸ਼ੀਆਂ ਦਾ ਪਿੱਛਾ ਕੀਤਾ ਤਾਂ ਉਹ ਭੱਜਣ ਲੱਗੇ | ਪੁਲੀਸ ਨੇ ਇਨ੍ਹਾਂ ਦਾ ਪਿੱਛਾ ਕਰਕੇ ਕਾਬੂ ਕਰ ਲਿਆ| ਇਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ| ਹੁਣ ਪੁਲੀਸ ਨੇ ਇਨ੍ਹਾਂ ਦੇ ਹੋਰ ਸਾਥੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ|
ਇਹ ਦੋਵੇਂ ਦੋਸ਼ੀ ਲਾਤੀਨਾ ਪੁਲੀਸ ਦੀ ਹਿਰਾਸਤ ਵਿੱਚ ਹਨ ਅਤੇ ਅਦਾਲਤ ਦੇ ਅਗਲੇ ਹੁਕਮਾਂ ਤੋਂ ਬਾਅਦ ਇਨ੍ਹਾਂ ਦੀ ਸਜ਼ਾ ਮੁਕੱਰਰ ਕੀਤੀ        ਜਾਵੇਗੀ|

Leave a Reply

Your email address will not be published. Required fields are marked *