ਇਟਲੀ ਵਿੱਚ ਹੜ੍ਹ ਆਉਣ ਦਾ ਖਤਰਾ, 30 ਮਿਲੀਅਨ ਲੋਕ ਹੋ ਸਕਦੇ ਹਨ ਬੇਘਰ

ਰੋਮ, 25 ਜੁਲਾਈ (ਸ.ਬ.) ਬੀਤੇ ਦਿਨੀਂ ਇਟਲੀ ਦੇ ਸਿਹਤ ਵਿਭਾਗ ਨੇ ਲੋਕਾਂ ਨੂੰ ਗਰਮੀ ਦੇ ਕਹਿਰ ਤੋਂ ਬਚਣ ਲਈ ਘਰਾਂ ਵਿੱਚ ਰਹਿਣ ਦੀ ਹਦਾਇਤ ਦਿੱਤੀ ਸੀ ਪਰ ਹੁਣ ਜਾਰੀ ਹੋਈ ਚਿਤਾਵਨੀ ਵਿੱਚ ਕਿਹਾ ਜਾ ਰਿਹਾ ਹੈ ਕਿ ਖਰਾਬ ਮੌਸਮ ਕਾਰਨ ਕਈ ਲੋਕ ਬੇਘਰ ਹੋ ਜਾਣਗੇ| ਇਟਲੀ ਦੀ ਵਾਤਾਵਰਣ ਸੁੱਰਖਿਆ ਏਜੰਸੀ ‘ਇਸਪਰਾ’ ਨੇ ਬੀਤੇ ਦਿਨੀਂ ਰੋਮ ਵਿਖੇ ਪ੍ਰੈਸ ਨੂੰ ਜਾਰੀ ਕੀਤੀ ਮੌਸਮ ਨਾਲ ਸਬੰਧਤ ਰਿਪੋਰਟ ਵਿੱਚ ਕਿਹਾ ਕਿ ਇਟਲੀ ਵਿੱਚ 91 ਫੀਸਦੀ ਨਗਰ ਨਿਗਮ ਅਤੇ ਕਰੀਬ 30 ਮਿਲੀਅਨ ਪਰਿਵਾਰ ਖਰਾਬ ਮੌਸਮ ਦੌਰਾਨ ਹੜ੍ਹ ਦੀ ਲਪੇਟ ਵਿੱਚ ਆ ਸਕਦੇ ਹਨ| ਇਹ ਜਾਣਕਾਰੀ ਪੂਰੇ ਦੇਸ਼ ਵਾਸੀਆਂ ਨੂੰ ਇਸ ਕੁਦਰਤੀ ਆਫਤ ਤੋਂ ਬਚਣ ਲਈ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਦਾ ਆਤਮ ਵਿਸ਼ਵਾਸ ਵੱਧ ਸਕੇ ਤੇ ਲੋਕ ਇਸ ਕੁਦਰਤ ਦੇ ਕਹਿਰ ਹੜ੍ਹ ਤੋਂ ਬਚਣ ਲਈ ਸਮਾਂ ਰਹਿੰਦਿਆਂ ਬਚਾਅ ਕਰ ਸਕਣ| ਇਸਪਰਾ ਨੇ ਆਪਣੀ ਰਿਪੋਰਟ ਵਿੱਚ ਕਿਹਾ ਇਟਲੀ ਵਿੱਚ ਕਰੀਬ 70 ਲੱਖ ਲੋਕ ਸੰਵੇਦਨਸ਼ੀਲ ਖੇਤਰਾਂ ਵਿੱਚ ਰਹਿੰਦੇ ਹਨ |ਕੁਝ ਇਲਾਕਿਆਂ ਵਿੱਚੋ ਤਾਂ 9 ਖੇਤਰ ਅਜਿਹੇ ਹਨ, ਜਿੱਥੇ ਕਿ 100 ਫੀਸਦੀ ਹੀ ਨਗਰਪਾਲਿਕਾਵਾਂ ਨੂੰ ਖਤਰਾ ਹੈ| ਮੌਸਮ ਸਬੰਧੀ ਇਸ ਭੱਵਿਖਬਾਣੀ ਨਾਲ ਇਟਾਲੀਅਨ ਲੋਕਾਂ ਦੇ ਨਾਲ-ਨਾਲ ਵਿਦੇਸ਼ੀ ਲੋਕ ਵੀ ਵੱਡੇ ਪੱਧਰ ਉੱਤੇ ਪ੍ਰਭਾਵਿਤ ਹੋ ਸਕਦੇ ਹਨ ਜਿਨ੍ਹਾਂ ਕੋਲ ਕਿ ਕੁਦਰਤ ਦੇ ਕਹਿਰ ਨਾਲ ਲੜਨ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈ ਕਿਉਂਕਿ ਇਨ੍ਹਾਂ ਵਿਦੇਸ਼ੀਆਂ ਦਾ ਸੰਵੇਦਨਸ਼ੀਲ ਖੇਤਰਾਂ ਨਾਲ ਹੀ ਰੁਜ਼ਗਾਰ ਜੁੜਿਆ ਹੈ|

Leave a Reply

Your email address will not be published. Required fields are marked *