ਇਟਲੀ ਵੱਲੋਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਪੰਜਾਬ ਨਾਲ ਸਾਂਝ ਪਾਉਣ ਦੀ ਇੱਛਾ ਜ਼ਾਹਰ

ਨਵੀਂ ਦਿੱਲੀ, 20 ਜੁਲਾਈ (ਸ.ਬ.) ਇਟਲੀ ਵੱਲੋਂ ਖੇਤੀਬਾੜੀ ਦੇ ਖੇਤਰ ਅਤੇ ਸਥਿਰ ਵਿਕਾਸ ਲਈ ਪੰਜਾਬ ਨਾਲ ਸਹਿਯੋਗ ਦੀ ਇੱਛਾ ਜ਼ਾਹਰ ਕੀਤੀ ਗਈ ਹੈ|
ਇੰਡੋ-ਯੂਰਪੀਅਨ ਸੁਸਟੇਨਏਬਲ ਡਿਵੈਲਪਮੈਂਟ ਦੇ ਸੀ.ਈ.ਓ. ਜੌਹਨ ਮਾਰਟਿਨ ਥਾਮਸ ਦੀ ਅਗਵਾਈ ਵਿੱਚ ਇਟਲੀ ਕੰਪਨੀ Jੈਨਸ ਦੇ ਇਕ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਇਨ੍ਹਾਂ  ਸਮੇਤ ਹੋਰ ਇਲਾਕਿਆਂ ਵਿੱਚ ਆਪਸੀ ਸਹਿਯੋਗ ‘ਤੇ ਵਿਚਾਰ ਕੀਤੀ|
ਮੀਟਿੰਗ ਉਪਰੰਤ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਟਲੀ ਦੇ ਜਨਤਕ ਭਾਈਵਾਲੀ ਵਾਲੇ ਅਦਾਰੇ ਨੇ ਇਸ ਸਾਲ ਸਤੰਬਰ ਮਹੀਨੇ ਵਿੱਚ ਖੁਰਾਕ ਤੇ ਖੇਤੀ ਇੰਜੀਨੀਅਰਿੰਗ ‘ਤੇ ਕਰਵਾਈ ਜਾ ਰਹੀ 242ਵੀਂ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੰਜਾਬ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ|
ਮੁੱਖ ਮੰਤਰੀ ਨੇ ਵਫ਼ਦ ਨੂੰ ਸ਼ਨਾਖ਼ਤ ਕੀਤੇ ਖੇਤਰਾਂ ਵਿੱਚ ਇਕੱਠੇ ਕੰਮ ਕਰਨ ਲਈ ਸੂਬਾ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ| ਉਨ੍ਹਾਂ ਨੇ ਸਾਂਝੇ ਉਪਰਾਲਿਆਂ ਤੇ ਨਿਵੇਸ਼ ਪ੍ਰੋਗਰਾਮਾਂ ਰਾਹੀਂ ਰੁਜ਼ਗਾਰ ਪੈਦਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ| ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਵਫ਼ਦ ਦੇ ਮੈਂਬਰਾਂ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਇਸ ਵਫ਼ਦ ਦੇ ਕੁਝ ਮੈਂਬਰ ਪੰਜਾਬ ਦੇ ਮੂਲ ਵਾਸੀ ਹਨ|
Jੈਨਸ ਕੰਪਨੀ ਨੇ ਪੰਜਾਬ ਵਿੱਚ ਬੀ.ਓ.ਟੀ. ਆਧਾਰ ‘ਤੇ ਸੜਕੀ ਨੈੱਟਵਰਕ ਦਾ ਵਿਕਾਸ ਕਰਨ ਤੋਂ ਇਲਾਵਾ ਸੂਰਜੀ ਊਰਜਾ ਦੇ ਵਿਕਾਸ ਵਿੱਚ ਦਿਲਚਸਪੀ ਜ਼ਾਹਰ ਕੀਤੀ| ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ 13 ਲੱਖ ਟਿਊਬਵੈਲਾਂ ਨੂੰ ਸੂਰਜੀ ਊਰਜਾ ਨਾਲ ਚਲਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ 2000 ਪੰਪ ਲਾਉਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ| ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਨੂੰ ਖੇਤੀਬਾੜੀ ਸੈਕਟਰ ਲਈ ਬਿਜਲੀ ਸਬਸਿਡੀ ਦੀ ਬੱਚਤ ਹੋਵੇਗੀ|
ਇਜ਼ਰਾਇਲ, ਜਪਾਨ ਅਤੇ   ਅਸਟਰੇਲੀਆ ਸਮੇਤ ਕੋਈ ਹੋਰ ਮੁਲਕਾਂ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਵੱਖ-ਵੱਖ ਪ੍ਰਾਜੈਕਟਾਂ ਵਿੱਚ ਨਿਵੇਸ਼ ਕਰਨ ‘ਤੇ ਵਿਚਾਰ ਕੀਤੀ| ਵਫਦ ਦੇ ਅਹਿਮ ਮੈਂਬਰਾਂ ਵਿਚ ਸ੍ਰੀ ਡੋਮੇਨਿਕੋ ਪੇਟਰੁਜ਼ੇਲੀ – Jੈਨਸ ਇੰਟਰਨੈਸ਼ਨਲ ਇੰਜੀਨੀਰਿੰਗ, ਸ੍ਰੀ ਮੈਸੀਨੋ ਡੀ ਫੇਲਿਕ- ਡਾਇਰੈਕਟਨ ਓਪਰੇਟਿਵ, ਸ੍ਰੀ ਲੂਕਾ ਪੈਰਿਨੋ ਆਈ. ਆਈ. ਸੀ.ਸੀ.ਆਈ.- ਯੂਰਪੀਨ ਯੂਨੀਅਨਾਂ ਦੇ ਬ੍ਰਾਂਚ ਖਜ਼ਾਨਚੀ ਸ੍ਰੀ ਮਨਵੇਂਦਰਾ ਸਿੰਘ ਤੇ ਸ੍ਰੀ ਅਦਿਤਯਾ ਸੰਧੂ ਸ਼ਾਮਲ ਸਨ|

Leave a Reply

Your email address will not be published. Required fields are marked *