ਇਤਿਹਾਸਕ ਜਿੱਤ ਤੋਂ ਬਾਅਦ ਮੋਦੀ-ਸ਼ਾਹ ਨੇ ਲਿਆ ਅਡਵਾਨੀ ਦਾ ਆਸ਼ੀਰਵਾਦ

ਨਵੀਂ ਦਿੱਲੀ,24 ਮਈ (ਸ.ਬ.) ਦੇਸ਼ ਭਰ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲਣ ਪੁੱਜੇ|
ਇਸ ਤੋਂ ਬਾਅਦ ਮੋਦੀ ਅਤੇ ਸ਼ਾਹ ਨੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ ਨੂੰ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ| ਅਡਵਾਨੀ ਨਾਲ ਮੁਲਾਕਾਤ ਤੋਂ ਬਾਅਦ ਮੋਦੀ ਨੇ ਟਵਿੱਟਰ ਤੇ ਲਿਖਿਆ, ”ਅਡਵਾਨੀ ਜੀ ਨਾਲ ਮੁਲਾਕਾਤ ਕੀਤੀ| ਭਾਜਪਾ ਨੂੰ ਅੱਜ ਇੰਨੀ ਵੱਡੀ ਸਫਲਤਾ ਇਸ ਲਈ ਮਿਲੀ ਕਿਉਂਕਿ ਅਡਵਾਨੀ ਜੀ ਵਰਗੇ ਮਹਾਨ ਨੇਤਾਵਾਂ ਨੇ ਪਾਰਟੀ ਨੂੰ ਖੜ੍ਹਾ ਕਰਨ ਵਿੱਚ ਦਹਾਕਿਆਂ ਤੱਕ ਕੰਮ ਕੀਤਾ ਅਤੇ ਲੋਕਾਂ ਨੂੰ ਇਕ ਮਜ਼ਬੂਤ ਦ੍ਰਿਸ਼ਟੀਕੋਣ ਦਿੱਤਾ|” ਨਾਲ ਮੁਰਲੀ ਮਨੋਹਰ ਜੋਸ਼ੀ ਦੀ ਤਾਰੀਫ ਕਰਦੇ ਹੋਏ ਮੋਦੀ ਨੇ ਲਿਖਿਆ,”ਡਾ. ਮੁਰਲੀ ਮਨੋਹਰ ਜੋਸ਼ੀ ਬੇਹੱਦ ਵਿਦਵਾਨ ਹਨ| ਭਾਰਤੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ| ਉਨ੍ਹਾਂ ਨੇ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਅਤੇ ਮੇਰੇ ਵਰਗੇ ਕਈ ਵਰਕਰਾਂ ਨੂੰ ਇਨ੍ਹਾਂ ਦਾ ਮਾਰਗਦਰਸ਼ਨ ਮਿਲਿਆ ਹੈ|”

Leave a Reply

Your email address will not be published. Required fields are marked *