ਇਤਿਹਾਸਿਕ ਸੌਰ ਜਹਾਜ਼ ਨੇ ਦੁਨੀਆ ਦਾ ਪਹਿਲਾਂ ਚੱਕਰ ਕੀਤਾ ਪੂਰਾ

ਆਬੂਧਾਬੀ, 26 ਜੁਲਾਈ (ਸ.ਬ.) ਸੌਰ ਊਰਜਾ ਨਾਲ ਸੰਚਾਲਿਤ ਸੌਰ ਜਹਾਜ਼ ‘ਇੰਪਲਸ 2’ ਚਾਲੀ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਦੁਨੀਆ ਦਾ ਪਹਿਲਾਂ ਚੱਕਰ ਪੂਰਾ ਕਰਕੇ ਅੱਜ ਆਬੂਧਾਬੀ ਵਿਚ ਉਤਰਿਆ| ਇਸ ਤਰ੍ਹਾਂ ਇਸ ਜਹਾਜ਼ ਨੇ ਇਤਿਹਾਸ ਰੱਚ ਦਿੱਤਾ ਹੈ| ਸੌਰ ਜਹਾਜ਼ ਨੇ ਆਪਣੀ ਇਹ ਯਾਤਰਾ ਇਕ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਸ਼ੁਰੂ ਕੀਤੀ ਸੀ| ਜਹਾਜ਼ ਨੇ ਮਾਰਚ 2015 ਵਿਚ ਉੱਡਾਣ ਭਰੀ ਸੀ| ਬਿਨ੍ਹਾਂ ਇਕ ਬੂੰਦ ਇੰਧਨ ਖਰਚ ਕੀਤੇ ‘ਸੋਲਰ ਇੰਪਲਸ 2’ ਸਮੂਚੀ ਦੁਨੀਆ ਵਿਚ 16 ਪੜ੍ਹਾਆਂ ਤੇ ਰੁੱਕਿਆ, ਜਿਸ ਦਾ ਮਕਸਦ ਇਹ ਦਿਖਾਉਣਾ ਸੀ ਕਿ ਇਸ ਤਰ੍ਹਾਂ ਤਕਨੀਕ ਦੀ ਵਰਤੋਂ ਕਰਕੇ ਦੁਨੀਆ ਦੀ ਇੰਧਨ ਖਪਤ ਨੂੰ ਅੱਧਾ ਕੀਤਾ ਜਾ ਸਕਦਾ ਹੈ ਅਤੇ ਕੁਦਰਤੀ ਸੰਸਾਧਨਾਂ ਨੂੰ ਬਚਾਉਣ ਦੇ ਨਾਲ ਜੀਵਨ ਪੱਧਰ ਵਿਚ ਸੁਧਾਰ ਕੀਤਾ ਜਾ ਸਕਦਾ ਹੈ| ਸੌਰ ਇੰਪਲਸ ਦੇ ਪ੍ਰਧਾਨ ਅਤੇ ਪਾਇਲਟ ਬਟਾਰਡ ਪਿਕਾਰਡ ਨੇ ਆਬੂਧਾਬੀ ਵਿਚ ਜਹਾਜ਼ ਦੇ ਉਤਰਣ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ ਕਿ ਲੋਕਾਂ ਅਤੇ ਸਰਕਾਰਾਂ ਨੂੰ ਇਸ ਹੱਲ ਦੀ ਵਰਤੋਂ ਜ਼ਮੀਨੀ ਪੱਧਰ ਤੇ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਹੁਣ ਸਾਡੀ ਇਹ ਮੁਹਿੰਮ ਜਾਰੀ ਰਹਿਣ ਵਾਲੀ ਹੈ| ਆਪਣੇ ਇਸ ਇਤਿਹਾਸਿਕ ਮਿਸ਼ਨ ਦੌਰਾਨ ਸੋਲਰ ਇੰਪਲਸ 2 ਦਾ ਪੜ੍ਹਾਅ ਓਮਾਨ, ਭਾਰਤ, ਮਿਆਂਮਾਰ, ਚੀਨ, ਜਾਪਾਨ, ਅਮਰੀਕਾ, ਸਪੇਨ, ਇਟਲੀ, ਮਿਸਰ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਰਿਹਾ| ਉੱਤਰ ਅਮਰੀਕਾ ਦੇ ਇਸ ਦੇ ਪੜ੍ਹਾਅ ਵਿਚ ਕੈਲੀਫੋਰਨੀਆ, ਐਰੀਜੋਨਾ, ਓਕਸਾਹੋਮਾ, ਓਹਾਓ, ਪੇਨਸਿਲਵੇਨੀਆ ਅਤੇ ਨਿਊਯਾਰਕ ਸ਼ਾਮਲ ਹਨ|

Leave a Reply

Your email address will not be published. Required fields are marked *