ਇਥੋਪੀਆ ਵਿੱਚ ਬੰਦੂਕਧਾਰੀਆਂ ਦੇ ਹਮਲੇ ਵਿੱਚ 90 ਤੋਂ ਵੱਧ ਲੋਕਾਂ ਦਾ ਕਤਲ

ਅਦੀਸ ਅਬਾਬਾ, 24 ਦਸੰਬਰ (ਸ਼ਬ ਪੂਰਬੀ ਅਫਰੀਕੀ ਦੇਸ਼ ਇਥੋਪੀਆ ਦੇ ਪੱਛਮੀ ਬੇਨੀਸ਼ਾਂਗੁਲ-ਗੁਮੁਜ ਸੂਬੇ ਵਿਚ ਕੁਝ ਅਣਪਛਾਤੇ ਬੰਦੂਕਧਾਰੀਆਂ ਦੇ ਹਮਲੇ ਵਿਚ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ þ।
ਪ੍ਰਾਪਤ ਜਾਣਕਾਰੀ ਅਨੁਸਾਰ ਬੇਕੁਜੀ ਕੀਬੇਲ, ਬੁਲੇਨ ਵੀਰੇਡਾ ਅਤੇ ਮੇਟੇਕਲ ਖੇਤਰ ਦੇ ਰਿਹਾਇਸ਼ੀ ਇਲਾਕਿਆਂ ਵਿਚ ਹਮਲਾਵਰਾਂ ਨੇ ਉਸ ਸਮੇਂ ਹਮਲਾ ਕੀਤਾ, ਜਦ ਲੋਕ ਆਪਣੇ ਘਰਾਂ ਵਿਚ ਸੌਂ ਰਹੇ ਸਨ।
ਜਾਣਕਾਰੀ ਅਨੁਸਾਰ ਲੋਕਾਂ ਦੇ ਕਤਲ ਕੀਤੇ ਗਏ ਅਤੇ ਘਰਾਂ ਨੂੰ ਲੁੱਟਿਆ ਗਿਆ। ਇਕ ਹੋਰ ਗਵਾਹ ਨੇ ਦੱਸਿਆ ਕਿ ਇਲਾਕੇ ਦੇ ਨਿਵਾਸੀਆਂ ਨੇ ਪੁਲੀਸ ਨੂੰ ਇਸ ਹਮਲੇ ਬਾਰੇ ਜਾਣਕਾਰੀ ਦਿੱਤੀ ਸੀ ਪਰ ਜਦ ਪੁਲੀਸ ਉੱਥੇ ਪੁੱਜੀ ਹਮਲਾਵਰ ਉੱਥੋਂ ਭੱਜ ਚੁੱਕੇ ਸਨ।
ਜ਼ਿਕਰਯੋਗ ਹੈ ਕਿ ਇਥੋਪੀਆ ਦੇ ਪੱਛਮੀ ਖੇਤਰ ਵਿਚ ਕਈ ਜਨਜਾਤੀ ਸਮੂਹ ਨਿਵਾਸ ਕਰਦੇ ਹਨ। ਇੱਥੇ ਅਮਹਾਰਾ ਭਾਈਚਾਰੇ ਦੇ ਲੋਕਾਂ ਨੂੰ ਹਮਲਾਵਰ ਆਪਣੇ ਨਿਸ਼ਾਨੇ ਤੇ ਲੈਂਦੇ ਹਨ। ਇਥੋਪੀਆ ਦੇ ਮਨੁੱਖੀ ਅਧਿਕਾਰ ਵਿਭਾਗ ਨੇ ਹਮਲੇ ਦੀ ਪੁਸ਼ਟੀ ਕੀਤੀ ਅਤੇ ਇਸ ਦੀ ਜਾਂਚ ਦੀ ਮੰਗ ਕੀਤੀ

Leave a Reply

Your email address will not be published. Required fields are marked *