ਇਥੋਪੀਆ ਵਿੱਚ ਜ਼ਮੀਨ ਖਿਸਕਣ ਕਾਰਨ 12 ਵਿਅਕਤੀਆਂ ਦੀ ਮੌਤ

ਅਦੀਸ, 5 ਸਤੰਬਰ (ਸ.ਬ.) ਅਫਰੀਕੀ ਦੇਸ਼ ਇਥੋਪੀਆ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ ਹੋਰ ਚਾਰ ਹੋਰ ਜ਼ਖਮੀ ਹੋ ਗਏ| ਇੱਥੋਂ ਦੀ ਮੌਸਮ ਵਿਭਾਗ ਏਜੰਸੀ ਨੇ ਕਿਹਾ ਕਿ ਦਾਵਰੋ ਜੋਨ ਵਿੱਚ ਜ਼ਮੀਨ ਖਿਸਕਣ ਕਾਰਨ 3 ਘਰ ਢਹਿ ਗਏ| ਹਾਦਸੇ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 4 ਜ਼ਖਮੀ ਹੋ ਗਏ| ਇਕ ਜ਼ਿਲਾ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਦੋ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ| ਗੰਭੀਰ ਰੂਪ ਤੋਂ ਜ਼ਖਮੀ ਚਾਰ ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਦੀਸ ਅਬਾਬਾ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਿੱਚ 115 ਵਿਅਕਤੀਆਂ ਦੀ ਮੌਤ ਹੋਈ ਸੀ|

Leave a Reply

Your email address will not be published. Required fields are marked *