ਇਨਕਮ ਟੈਕਸ ਦੀਆਂ ਰਿਟਰਨਾਂ ਭਰਨ ਲਈ ਵਿਸ਼ੇਸ ਕੈਂਪ ਭਲਕੇ

ਐਸ.ਏ.ਐਸ. ਨਗਰ, 9 ਮਾਰਚ (ਸ.ਬ.) ਇਨਕਮ ਟੈਕਸ ਵਿਭਾਗ ਵੱਲੋਂ ਇਨਕਮ ਟੈਕਸ ਦੀਆਂ ਰਿਟਰਨਾਂ ਭਰਨ ਲਈ 10 ਮਾਰਚ ਨੂੰ ਸਵੇਰੇ 11:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬਲਟਾਣਾ (ਜ਼ੀਰਕਪੁਰ) ਸਥਿਤ ਸ਼ਿਵ ਮੰਦਰ ਦੀ ਪਾਰਕਿੰਗ ਵਿੱਚ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਮੁੱਖ ਕਮਿਸ਼ਨਰ ਇਨਕਮ ਟੈਕਸ ਵਿਭਾਗ, ਚੰਡੀਗੜ੍ਹ-1 ਸ੍ਰੀਮਤੀ ਸੁਖਵਿੰਦਰ ਖੰਨਾ ਆਈ.ਆਰ.ਐਸ. ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਕੈਂਪ ਵਿੱਚ ਸਾਲ 2016-17 ਅਤੇ 2017-18 ਲਈ ਇਨਕਮ ਟੈਕਸ ਦੀਆਂ ਰਿਟਰਨਾਂ ਭਰੀਆਂ ਜਾ ਸਕਣਗੀਆਂ| ਕੈਂਪ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀ, ਆਈ.ਟੀ.ਪੀਜ਼, ਵਕੀਲ ਅਤੇ ਚਾਰਟਰਡ ਅਕਾਊਂਟੈਂਟ ਰਿਟਰਨਾਂ ਭਰਨ ਵਿੱਚ ਸਹਾਇਤਾ ਕਰਨਗੇ|
ਸ੍ਰੀਮਤੀ ਖੰਨਾ ਨੇ ਦੱਸਿਆ ਕਿ ਇਸ ਵਿਸ਼ੇਸ਼ ਕੈਂਪ ਵਿੱਚ ਰਿਟਰਨਾਂ ਬਿਲਕੁਲ ਮੁਫ਼ਤ ਭਰਵਾਈਆਂ ਜਾਣਗੀਆਂ| ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਰਿਟਰਨਾਂ ਸਾਲ 2016-17 ਅਤੇ 2017-18 ਲਈ ਨਹੀਂ ਭਰੀਆਂ ਗਈਆਂ, ਉਹ ਇਸ ਕੈਂਪ ਵਿੱਚ ਆ ਕੇ ਆਪਣੀਆਂ ਇਨਕਮ ਟੈਕਸ ਰਿਟਰਨਾਂ ਭਰ ਸਕਦੇ ਹਨ ਅਤੇ ਉਹ ਆਪਣੇ ਨਾਲ ਫਾਰਮ ਨੰਬਰ 16, ਆਧਾਰ ਕਾਰਡ, ਪੈਨ ਕਾਰਡ ਅਤੇ ਬੈਂਕ ਖ਼ਾਤਾ ਨੰਬਰ ਲੈ ਕੇ ਆਉਣ| ਇਸ ਮੌਕੇ ਵਧੀਕ ਕਮਿਸ਼ਨਰ ਇਨਕਮ ਟੈਕਸ ਸ੍ਰੀਮਤੀ ਗਿੰਨੀ ਹਾਂਡਾ ਅਤੇ ਇਨਕਮ ਟੈਕਸ ਅਫ਼ਸਰ ਜ਼ੀਰਕਪੁਰ ਸ੍ਰੀ ਦਵਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *