ਇਨਕਮ ਟੈਕਸ ਵਿਭਾਗ ਨੇ ਆਪ ਨੂੰ ਕਾਰਨ ਦੱਸੋ ਨੋਟਿਸ ਭੇਜਿਆ

ਨਵੀਂ ਦਿੱਲੀ, 27 ਦਸੰਬਰ (ਸ.ਬ.) ਆਮ ਆਦਮੀ ਪਾਰਟੀ ਨੂੰ ਦਾਨ ਦੇਣ ਵਾਲਿਆਂ ਦੀ ਸੂਚੀ ਵਿੱਚ ਗੜਬੜੀ ਦੇ ਦੋਸ਼ ਵਿੱਚ ਇਨਕਮ ਟੈਕਸ ਵਿਭਾਗ ਨੇ ਪਾਰਟੀ ਨੂੰ ਨੋਟਿਸ ਦਿੱਤਾ ਹੈ| ਇਨਕਮ ਟੈਕਸ ਮੁਤਾਬਿਕ ਚੰਦਾ ਦੇਣ ਵਾਲਿਆਂ ਦੀ ਜੋ ਸੂਚੀ ਵਿਭਾਗ ਨੂੰ ਦਿੱਤੀ ਗਈ ਹੈ ਤੇ ਜੋ ਆਮ ਆਦਮੀ ਪਾਰਟੀ ਦੀ ਵੈਬਸਾਈਟ ਤੇ ਸੂਚੀ ਹੈ,  ਦੋਵੇਂ ਵੱਖ ਵੱਖ ਹਨ| ਵਿਭਾਗ ਨੇ ਪਾਰਟੀ ਨੂੰ ਕਾਰਨ ਦੱਸੋ ਨੋਟਿਸ ਵਿੱਚ ਪੁੱਛਿਆ ਹੈ ਕਿ ਕਿਉਂ ਨਾ ਆਮਦਨ ਕਰ ਐਕਟ ਤਹਿਤ ਪਾਰਟੀ ਨੂੰ ਮਿਲਣ ਵਾਲੀ ਟੈਕਸ ਛੁੱਟ ਰੱਦ ਕਰ ਦਿੱਤੀ ਜਾਵੇ| ਪਾਰਟੀ ਨੇ ਇਨਕਮ ਟੈਕਸ ਵਿਭਾਗ ਵਲੋਂ ਅਨੇਕਾਂ ਵਾਰ ਨੋਟਿਸ ਦਿੱਤੇ ਜਾਣ ਤੋਂ ਬਾਅਦ ਵੀ ਜਦੋਂ ਆਪ ਵਲੋਂ ਜਵਾਬ ਨਹੀਂ ਦਿੱਤਾ ਗਿਆ ਤਾਂ ਇਨਕਮ ਟੈਕਸ ਵਿਭਾਗ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ| ਪਾਰਟੀ ਤੇ ਚੰਦੇ ਦਾ ਵੇਰਵਾ ਨਾ ਦੇਣ ਦਾ ਦੋਸ਼ ਹੈ| ਮੌਜੂਦਾ ਨਿਯਮਾਂ ਮੁਤਾਬਿਕ ਕਿਸੇ ਵੀ ਸਿਆਸੀ ਦਲ ਨੂੰ 20 ਹਜ਼ਾਰ ਰੁਪਏ ਤੋਂ ਵੱਧ ਦੇ ਚੰਦੇ ਦਾ ਬਿਉਰਾ ਚੋਣ ਕਮਿਸ਼ਨ ਨੂੰ ਦੇਣਾ ਹੁੰਦਾ ਹੈ ਪਰ ਆਮ ਆਦਮੀ ਪਾਰਟੀ ਨੇ ਅਜਿਹਾ ਨਹੀਂ ਕੀਤਾ| ਇਸ ਦੇ ਨਾਲ ਹੀ ਪਾਰਟੀ ਨੇ ਆਪਣੀ ਵੈਬਸਾਈਟ ਤੋਂ ਸਾਰੇ ਦਾਨ ਦੇਣ ਵਾਲਿਆਂ ਦਾ ਨਾਮ ਹਟਾ ਲਿਆ| ਜਿਸ ਕਾਰਨ ਉੱਘੇ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਵੀ ਆਪ ਪਾਰਟੀ ਦੀ ਕਥਨੀ ਤੇ ਕਰਨੀ ਤੇ ਸਵਾਲ ਚੁੱਕੇ ਹਨ| ਇਸ ਸਬੰਧੀ ਹੀ ਆਪ ਪਾਰਟੀ ਦਾ ਕਹਿਣਾ ਹੈ ਕਿ ਪਾਰਟੀ ਨੂੰ ਚੰਦਾ ਦੇਣ ਵਾਲਿਆਂ ਨੂੰ ਟੈਕਸ ਅਧਿਕਾਰੀਆਂ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਾਰਨ ਪਾਰਟੀ ਨੇ ਵੈਬਸਾਈਟ ਤੋਂ ਉਨ੍ਹਾਂ ਦੀ ਲਿਸਟ ਨੂੰ ਹਟਾ ਦਿੱਤਾ| ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਹੈ ਕਿ ਕਾਂਗਰਸ ਤੇ ਭਾਜਪਾ ਨੂੰ 70 ਤੋਂ 80 ਫ਼ੀਸਦੀ ਮਿਲਣ ਵਾਲੇ ਕੈਸ਼ ਡੋਨੇਸ਼ਨ ਦੇ ਮੁਕਾਬਲੇ ਆਪ ਨੂੰ 8 ਫ਼ੀਸਦੀ ਤੋਂ ਵੀ ਘੱਟ     ਡੋਨੇਸ਼ਨ ਮਿਲਦਾ ਹੈ|

Leave a Reply

Your email address will not be published. Required fields are marked *