ਇਨਰਵਹੀਲ ਕਲੱਬ ਨੇ ਬੱਚੇ ਨੂੰ ਗੋਦ ਲਿਆ


ਐਸ.ਏ.ਐਸ.ਨਗਰ, 28 ਸਤੰਬਰ (ਪਵਨ ਰਾਵਤ) ਇਨਰਵਹੀਲ ਕਲੱਬ ਮੁਹਾਲੀ ਸਿੰਫਨੀ 308 ਵੱਲੋਂ ਪਿੰਡ ਰਾਮਪੁਰ ਕਲਾ ਦੇ ਇਕ ਅਨਾਥ ਬੱਚੇ ਨੂੰ ਗੋਦ ਲਿਆ ਗਿਆ|  ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸੀ.ਸੀ.ਸੀ.ਸੀ ਸ੍ਰੀਮਤੀ ਮਨਜੀਤ ਓਬਰਾਏ ਨੇ ਦੱਸਿਆ ਕਿ ਕਲੱਬ ਵਲੋਂ ਇੱਕ ਅਨਾਥ ਬੱਚੇ ਨੂੰ ਗੋਦ ਲਿਆ ਗਿਆ ਹੈ ਜਿਸ ਤੇ ਹੋਣ ਵਾਲਾ ਪੜ੍ਹਾਈ ਦਾ ਖਰਚਾ ਕਲੱਬ ਵੱਲੋਂ ਕੀਤਾ ਜਾਵੇਗਾ|
ਇਸ ਮੌਕੇ ਕਲੱਬ ਦੇ ਜੁਆਇੰਟ ਸਕੱਤਰ ਸ੍ਰੀਮਤੀ ਅਮਰਜੀਤ ਕੌਰ ਮਾਨ ਨੇ ਦੱਸਿਆ ਕਿ ਕਲੱਬ ਵਲੋਂ ਗੋਦ ਲਏ ਗਏ ਬੱਚੇ ਦੀ ਆਨਲਾਈਨ ਪੜ੍ਹਾਈ ਨੂੰ ਜਾਰੀ ਰੱਖਣ ਲਈ ਇੱਕ ਮੋਬਾਇਲ ਫੋਨ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਕਲੱਬ  ਵੱਲੋਂ ਇਸੇ ਪਿੰਡ ਦੇ ਰਹਿਣ ਵਾਲੀ ਇਕ ਲੋੜਵੰਦ ਬਜ਼ੁਰਗ ਮਹਿਲਾ ਦੀ ਆਰਥਿਕ ਰੂਪ ਵਿੱਚ ਮਦਦ ਕੀਤੀ ਗਈ ਹੈ| ਇਸ ਮੌਕੇ ਉਨ੍ਹਾਂ ਦੇ ਨਾਲ ਕਲੱਬ ਦੇ ਮੈਂਬਰ ਸ੍ਰੀਮਤੀ ਕੁਲਦੀਪ ਕੌਰ ਵੀ ਹਾਜ਼ਿਰ ਸਨ|

Leave a Reply

Your email address will not be published. Required fields are marked *