ਇਨਰਵਹੀਲ ਸਿੰਫਨੀ ਮੁਹਾਲੀ ਕਲੱਬ ਵਲੋਂ ਸਥਾਪਨਾ ਸਮਾਰੋਹ ਆਯੋਜਿਤ

ਐਸ.ਏ.ਐਸ.ਨਗਰ, 5 ਅਗਸਤ (ਪਵਨ ਰਾਵਤ) ਇਨਰਵਹੀਲ ਕਲੱਬ ਮੁਹਾਲੀ ਸਿੰਫਨੀ ਵੱਲੋਂ ਸਥਾਪਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਲੱਬ ਦੇ ਥਾਪੇ ਗਏ                   ਅਹੁਦੇਦਾਰਾਂ ਨੂੰ ਉਨ੍ਹਾਂ ਦਾ ਕੰਮਕਾਰ ਸੌਂਪਿਆ ਗਿਆ| 
ਇਸ ਦੌਰਾਨ ਸ੍ਰੀਮਤੀ ਆਸ਼ਾ ਸੂਦ ਨੂੰ ਪ੍ਰਧਾਨ, ਸ੍ਰੀਮਤੀ ਗੁਰਮੀਤ ਕੌਰ ਨੂੰ ਸੈਕਟਰੀ, ਸ੍ਰੀਮਤੀ ਸੰਗੀਤਾ ਅਗਰਵਾਲ  ਨੂੰ ਮੀਤ ਪ੍ਰਧਾਨ, ਸ੍ਰੀਮਤੀ ਰੰਜੂ ਨੂੰ ਆਡੀਟਰ, ਸ੍ਰੀਮਤੀ ਆਦਰਸ਼ ਮਹਿੰਦਰ ਨੂੰ ਆਈ.ਐਸ.ਓ. ਅਤੇ ਸ੍ਰੀਮਤੀ ਰਵਿੰਦਰ ਕੌਰ              (ਟਰੇਜਰ) ਦਾ ਚਾਰਜ ਸੰਭਾਲਿਆ ਗਿਆ| 
ਇਸ ਮੌਕੇ ਕਲੱਬ ਦੀ ਪ੍ਰਧਾਨ ਸ੍ਰੀਮਤੀ ਆਸ਼ਾ ਸੂਦ ਨੇ ਕਿਹਾ ਕਿ ਕਲੱਬ ਵਲੋਂ ਅਹੁਦੇਦਾਰਾਂ ਦੀ ਇੰਸਟਾਲੇਸ਼ਨ ਕੋਵਿਡ-19 ਦੇ ਚਲਦਿਆਂ ਪ੍ਰਸ਼ਾਸ਼ਨ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨ-ਲਾਈਨ ਕਰਵਾਈ ਗਈ ਹੈ|

Leave a Reply

Your email address will not be published. Required fields are marked *