ਇਨਵਾਇਰਮਂੈਟ ਪ੍ਰੋਟੈਕਸਨ ਸੁਸਾਇਟੀ ਮੁਹਾਲੀ ਵਲੋਂ ਹੰਸਾਲੀ ਵਿਖੇ 105 ਪੌਦੇ ਲਗਾਏ ਗਏ

ਐਸ ਏ ਐਸ ਨਗਰ, 11 ਅਗਸਤ (ਸ.ਬ.) ਇਨਵਾਇਰਮਂੈਟ ਪ੍ਰੋਟੈਕਸ਼ਨ ਸੁਸਾਇਟੀ ਮੁਹਾਲੀ ਵਲੋਂ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਜਨਮ ਦਿਨ ਮੌਕੇ ਹੰਸਾਲੀ ਵਿਖੇ ਅੰਬ, ਅਨਾਰ, ਲੁਕਾਠ, ਆਲੂ ਬੁਖਾਰਾ, ਨਾਸ਼ਪਤੀ, ਬਬੂਕੋਸ਼, ਨਿੰਬੂ, ਅਮਰੂਦ ਸਮੇਤ ਵੱਖ ਵੱਖ ਤਰ੍ਹਾਂ ਦੇ 105 ਪੌਦੇ ਲਗਾਏ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੈਕਟਰੀ ਆਰ ਐਸ ਬੈਦਵਾਨ ਨੇ ਦੱਸਿਆ ਕਿ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਸਥਾਨ ਦੇ ਗੱਦੀ ਨਸ਼ੀਨ ਸੰਤ ਪਰਮਜੀਤ ਸਿੰਘ ਨੇ ਸੁਸਾਇਟੀ ਨੂੰ ਕਿਹਾ ਸੀ ਕਿ ਇਥੇ ਪੌਦੇ ਲਗਾਏ ਜਾਣ| ਉਹਨਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਪੌਦੇ ਲਾਉਣੇ ਬਹੁਤ ਹੀ ਜਰੂਰੀ ਹਨ| ਇਸ ਮੌਕੇ ਵੱਡੀ ਗਿਣਤੀ ਸ਼ਰਧਾਲੂ ਵੀ ਮੌਜੂਦ ਸਨ|

Leave a Reply

Your email address will not be published. Required fields are marked *