ਇਨੇਲੋ ਨੇਤਾ ਦੀ ਗੱਡੀ ਤੋਂ ਮਿਲੀ ਲੱਖਾਂ ਦੀ ਨਵੀਂ ਕਰੰਸੀ

ਕੁਰੂਕੁਸ਼ੇਤਰ, 24 ਦਸੰਬਰ (ਸ.ਬ.) ਹਰਿਆਣਾ ਦੇ ਇਨੇਲੋ ਨੇਤਾ ਦੀ ਗੱਡੀ ਵਿੱਚੋਂ ਪੁਲੀਸ ਨੇ ਨੋਟਾਂ ਨਾਲ ਭਰਿਆ ਬੈਗ ਬਰਾਮਦ ਕੀਤਾ ਹੈ, ਜਿਸ ਵਿੱਚ 8 ਲੱਖ ਦੀ ਨਵੀਂ ਕਰੰਸੀ ਸੀ| ਇਨੇਲੋ ਨੇਤਾ ਦਾ ਨਾਂ ਅਸ਼ੋਕ ਕਵਾਤਰਾ ਦੱਸਿਆ ਜਾ ਰਿਹਾ ਹੈ| ਪਿਪਲੀ ਦੇ ਪ੍ਰਤਾਪਗੜ੍ਹ ਕੋਲ ਕਾਰ ਤੋਂ ਨਕਦੀ ਮਿਲਣ ਤੇ ਕਵਾਤਰਾ ਨੇ ਕਿਹਾ ਕਿ ਉਨ੍ਹਾਂ ਦਾ ਪਿਪਲੀ ਸਮੇਤ ਕਈ ਸਥਾਨਾਂ ਤੇ ਹੋਟਲ ਦਾ ਬਿਜ਼ਨੈਸ ਹੈ ਅਤੇ ਫੜੀ ਗਈ ਰਾਸ਼ੀ ਉਨ੍ਹਾਂ ਦੀ ਇਕ ਨੰਬਰ ਦੀ ਕਮਾਈ ਹੈ| ਉਨ੍ਹਾਂ ਕਿਹਾ ਕਿ ਨਕਦੀ ਦਾ ਵੇਰਵਾ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਦਿੱਤਾ  ਜਾਵੇਗਾ|
ਜ਼ਿਕਰਯੋਗ ਹੈ ਕਿ ਕਾਰ ਦੀ  ਘੇਰਾਬੰਦੀ ਕਰ ਕੇ ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਦਾ ਇੰਤਜ਼ਾਰ ਕਰਦੇ ਰਹੇ ਪਰ ਸੂਚਨਾ ਦੇਣ ਤੋਂ ਅੱਧੇ ਘੰਟੇ ਬਾਅਦ ਵੀ ਆਮਦਨ ਟੈਕਸ ਵਿਭਾਗ ਦਾ ਕੋਈ ਅਧਿਕਾਰੀ ਮੌਕੇ ਤੇ ਨਹੀਂ ਪੁੱਜਿਆ| ਸੂਚਨਾ ਮਿਲਦੇ ਹੀ ਗੁਪਤਚਰ ਵਿਭਾਗ ਦੇ ਕਰਮਚਾਰੀ ਵੀ ਮੌਕੇ ਤੇ ਪੁੱਜੇ| ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ

Leave a Reply

Your email address will not be published. Required fields are marked *