ਇਪਟਾ ਦੇ ਕਾਰਕੁੰਨਾਂ ਨੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦਾ ਸੰਕਲਪ ਦੁਹਰਇਆ

ਐਸ ਏ ਐਸ ਨਗਰ, 29 ਸਤੰਬਰ (ਸ.ਬ.) ਇਪਟਾ, ਪੰਜਾਬ ਦੇ ਕਾਰਕੁੰਨਾਂ ਨੇ  ਚੜਦੀ ਉਮਰੇ ਵਤਨ ਨੂੰ ਅਜ਼ਾਦ ਕਰਵਾਉਣ ਲਈ ਆਪਾ ਕੁਰਬਾਨ ਕਰਨ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਚੇਤੇ ਕਰਦਿਆਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੰਕਲਪ ਦੁਹਰਇਆ|
ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਸ਼ਹੀਦ ਕਦੇ ਵੀ ਇਕ ਜਾਤ, ਧਰਮ, ਫਿਰਕੇ ਜਾਂ         ਦੇਸ਼ ਦੇ ਨਹੀਂ ਹੁੰਦੇ| ਸ਼ਹੀਦ ਤਾਂ ਸਾਰੀ ਇਨਸਾਨੀਅਤ, ਸਾਰੀ ਕਾਇਨਾਤ ਦੇ ਹੁੰਦੇ ਹਨ| ਨਾਟਕਰਮੀ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਅਸੀਂ ਸ਼ਹੀਦ ਭਗਤ ਸਿੰਘ ਨੂੰ ਤਾਂ ਮੰਨਦੇ ਹਾਂ ਪਰ ਭਗਤ ਸਿੰਘ ਦੀ ਨਹੀਂ ਮੰਨਦੇ| ਜਦ ਤੱਕ ਅਸੀਂ ਭਗਤ ਸਿੰਘ ਦੀ ਨਹੀਂ ਮੰਨਾਂਗੇ ਸਾਡੇ ਸੰਕਟਾਂ ਦਾ ਹੱਲ ਨਹੀਂ ਹੋ ਸਕਦਾ|
ਇਪਟਾ, ਪੰਜਾਬ ਦੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਕਿਹਾ ਭਗਤ ਸਿੰਘ ਕਿਹਾ ਕਰਦੇ ਸਨ  ਅਸੀਂ ਮੁੱਠੀ-ਭਰ ਕਰਾਂਤੀਕਾਰੀ, ਲੋਕਾਂ ਨੂੰ ਨਾਲ ਲਏ ਬਿਨਾ ਆਜ਼ਾਦੀ ਹਾਸਿਲ ਨਹੀਂ ਕਰ ਸਕਦੇ|
ਇਸ ਮੌਕੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਸਾਵਣ ਰੂਪੋਵਾਲੀ, ਗੁਰਮੀਤ ਪਾਹੜਾ, ਦਿਲਬਾਰ ਸਿੰਘ ਚੱਠਾ ਸੇਖਵਾਂ, ਕਸ਼ਮੀਰ ਬਜਰੌਰ, ਸਰਬਜੀਤ ਰੂਪੋਵਾਲੀ, ਗੁਰਵਿੰਦਰ, ਰਾਜਵਿੰਦਰ ਕੌਰ, ਦਲਜੀਤ ਸਿੰਘ ਤੇ ਕੁਲਦੀਪ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ|

Leave a Reply

Your email address will not be published. Required fields are marked *