ਇਪਟਾ ਦੇ ਕਾਰਕੁੰਨਾਂ, ਰੰਗਕਰਮੀਆਂ ਤੇ ਗਾਇਕਾਂ ਨੇ ਚੰਡੀਗੜ ਵਿਖੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ‘ਕਲਾ’ ਦੇ ਜ਼ਰੀਏ ਕੀਤੀ ਅਵਾਜ਼ ਬੁਲੰਦ

ਚੰਡੀਗੜ੍ਹ, 25 ਜਨਵਰੀ (ਸ.ਬ.) ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜੱਥੇਬੰਦੀਆਂ ਵਲੋਂ ਕੀਤੇ ਜਾ ਰਹੇ ਅੰਦਲੋਨ ਦੀ ਹਮਾਇਤ ਵਿੱਚ ਸੈਕਟਰ-17 ਚੰਡੀਗੜ ਵਿਖੇ ਇਪਟਾ ਪੰਜਾਬ ਤੇ ਚੰਡੀਗੜ੍ਹ ਦੇ ਕਾਰਕੁੰਨ, ਰੰਗਕਰਮੀਆਂ ਤੇ ਗਾਇਕਾਂ ਨੇ ਕਲਾ ਦੇ ਜ਼ਰੀਏ ਆਪਣੀ ਅਵਾਜ਼ ਬੁਲੰਦ ਕਰਦਿਆਂ 26 ਜਨਵਰੀ ਨੂੰ ਟਰਕੈਟਰ ਮਾਰਚ ਲਈ ਦਿੱਲੀ ਜਾਣ ਵਾਸਤੇ ਲਾਮਬੰਦੀ ਕੀਤੀ।

ਇਪਟਾ ਦੇ ਸੂਬਾ ਪ੍ਰਧਾਨ ਸੰਜੀਵਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਪਟਿਆਲਾ, ਬਠਿੰਡਾ ਤੇ ਮੁਹਾਲੀ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ, ਜੇ. ਸੀ. ਪਰਿੰਦਾ ਤੇ ਨਰਿੰਦਰਪਾਲ ਨੀਨਾ ਵੀ ਹਾਜਿਰ ਸਨ।

ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਅੰਮ੍ਰਿਤਸਰ ਵਿਖੇ ਇਪਟਾ ਦੇ ਸੂਬਾ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਅਤੇ ਜ਼ਿਲ੍ਹਾ ਪ੍ਰਧਾਨ ਬਲਬੀਰ ਮੂਦਲ ਦੀ ਅਗਵਾਈ ਵਿੱਚ ਇਕੱਠ ਕਰਕੇ ਕਿਸਾਲਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਗਈ ਅਤੇ ਲੋਕ-ਗਾਇਕਾਂ ਕੁਲਬੀਰ ਸੈਣੀ, ਭੁਪਿੰਦਰ ਬੱਬਲ ਤੇ ਗੱਗੀ ਨਾਹਰ ਨੇ ਕਿਸਾਨੀ ਮਸਲਿਆਂ ਦੀ ਗੱਲ ਕਰਦੀ ਗਾਇਕੀ ਪੇਸ਼ ਕੀਤੀ।

ਇਸ ਮੌਕੇ ਬਠਿੰਡਾ ਤੋਂ ਜਸਪਾਲ ਮਾਨਖੇੜਾ, ਰਾਣਾ ਰਣਬੀਰ, ਰਵਿੰਦਰ ਸੰਧੂ, ਪ੍ਰਿੰਸੀਪਲ ਅਮਰਜੀਤ ਸਿੰਘ ਸਿੱਧੂ, ਹਰਭਜਨ ਸੇਲਬਰਾ, ਰਣਜੀਤ ਗੌਰਵ, ਪਟਿਆਲਾ ਤੋਂ ਸੁਖਜੀਵਨ, ਅੰਮ੍ਰਿਤਪਾਲ ਸਿੰਘ, ਸੰਦੀਪ ਵਾਲੀਆ ਚੰਡੀਗੜ੍ਹ ਤੋਂ ਕੰਵਲਨੈਨ ਸਿੰਘ ਸੇਖੋਂ, ਸ਼ਰਨਜੀਤ ਸਿੰਘ ਅਤੇ ਮੁਹਾਲੀ ਤੋਂ ਅਮਰਜੀਤ ਕੌਰ, ਗੁਰਮੇਲ ਮੌਜੇਵਾਲ, ਗੋਪਾਲ ਸ਼ਰਮਾ, ਕੁਲਦੀਪ ਸਿੰਘ, ਜਸਪ੍ਰੀਤ ਜੱਸੂ, ਡਿੰਪੀ, ਮਨਪ੍ਰੀਤ ਮਨੀ ਨੇ ਵੀ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *