ਇਪਟਾ, ਪੰਜਾਬ ਦੀ ਇਕੱਤਰਤਾ 19 ਨਵੰਬਰ ਨੂੰ

ਐਸ ਏ ਐਸ ਨਗਰ, 17 ਨਵੰਬਰ (ਸ.ਬ.) ਇਪਟਾ, ਪੰਜਾਬ ਦੇ ਅਹੁਦੇਦਾਰਾਂ, ਕਾਰਕਾਰਨੀ ਮੈਂਬਰਾਂ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦੀ ਇੱਕ ਇਕੱਤਰਤਾ ਆਰ.ਸੀ.ਐਫ. ਕਪੂਰਥਲਾ ਵਿਖੇ 19 ਨਵਬੰਰ ਨੂੰ ਸਵੇਰੇ 11.00 ਵਜੇ ਹੋਵੇਗੀ| ਇਸ ਬਾਰੇ ਜਾਣਕਾਰੀ ਦਿੰਦਿਆਂ ਇਪਟਾ ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਮੀਟਿੰਗ ਵਿੱਚ ਇਪਟਾ ਵੱਲੋਂ 1 ਅਤੇ 2 ਦਸੰਬਰ ਨੂੰ ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਦੇ ਸਹਿਯੋਗ ਨਾਲ ਆਰ.ਸੀ.ਐਫ. ਕਪੂਰਥਲਾ ਵਿਖੇ ਸਵਰਗੀ ਰਾਜਿੰਦਰ ਭੋਗਲ ਦੀ ਨਿੱਘੀ ਯਾਦ ਵਿੱਚ ਦੋ ਰੋਜ਼ਾ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮ ਅਯੋਜਨ ਕਰਨ ਬਾਰੇ ਵਿਚਾਰ-ਵਿਟਾਂਦਰਾ ਕੀਤਾ ਜਾਵੇਗਾ| ਇਪਟਾ ਦੇ ਜਨਰਲ ਸੱਕਤਰ ਸੰਜੀਵਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਇਪਟਾ ਦੇ ਕੌਮੀ ਸੰਗਠਨ ਸਬੰਧੀ ਕਾਰਜਸ਼ਾਲਾ ਦਾ ਅਯੋਜਨ ਵੀ ਹੋਵੇਗਾ ਜਿਸ ਵਿਚ ਦੇਸ਼ ਭਰ ਦੀਆਂ ਇਪਟਾ ਇਕਾਈਆਂ ਦੇ ਪ੍ਰਧਾਨ ਅਤੇ ਜਨਰਲ ਸੱਕਤਰ ਸ਼ਮੂਲੀਅਤ ਕਰਨਗੇ|

Leave a Reply

Your email address will not be published. Required fields are marked *