ਇਪਟਾ ਪੰਜਾਬ ਦੀ ਇਕੱਤਰਤਾ 2 ਨੂੰ

ਐਸ ਏ ਐਸ ਨਗਰ, 30 ਅਗਸਤ (ਸ.ਬ.) ਇਪਟਾ, ਪੰਜਾਬ ਦੀਆਂ ਨਾਟ-ਟੋਲੀਆਂ ਦੇ ਕਲਾਕਾਰ ਅਤੇ ਕਾਰਕੁਨਾਂ ਵੱਲੋਂ ਸਭਿਆਚਾਰਕ ਅਤੇ ਰੰਗਮੰਚੀ ਵੰਨਗੀਆਂ ਪੇਸ਼ ਕਰਨ ਲਈ ਵਿਚਾਰ ਕਰਨ ਵਾਸਤੇ 2 ਸਤੰਬਰ ਐਤਵਾਰ ਨੂੰ ਸਵੇਰੇ 11.00 ਵਜੇ ਪੰਜਾਬ ਰਿਜ਼ੋਰਟ, ਨੇੜੇ ਦਾਣਾ ਮੰਡੀ, ਚਮਕੌਰ ਸਾਹਿਬ ਰੋਡ ਵਿਖੇ ਨਾਟ-ਕਰਮੀ ਅਤੇ ਇਪਟਾ, ਪੰਜਾਬ ਦੇ ਵਿੱਤ ਸਕੱਤਰ ਰਾਬਿੰਦਰ ਸਿੰਘ ਰੱਬੀ ਅਤੇ ਪ੍ਰੰਬਧਕੀ ਸੱਕਤਰ ਸਰਿੰਦਰ ਰਸੂਲਪੁਰੀ ਦੇ ਪ੍ਰਬੰਧਾਂ ਹੇਠ ਮੀਟਿੰਗ ਹੋ ਰਹੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਇਪਟਾ, ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਬਿਹਾਰ ਵਿਖੇ ਇਪਟਾ ਦੀ 75 ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਰਾਸ਼ਟਰੀ ਇਪਟਾ, ਬਿਹਾਰ ਵੱਲੋਂ ਅਕੂਤਬਰ ਦੇ ਅਖਰੀਲੇ ਹਫਤੇ ਸਮਾਗਮ ਵਿੱਚ ਸ਼ਮੂਲੀਅਤ ਬਾਰੇ ਵਿਚਾਰ ਕੀਤਾ ਜਾਵੇਗਾ|

Leave a Reply

Your email address will not be published. Required fields are marked *