ਇਪਟਾ ਪੰਜਾਬ ਦੀ ਮੀਟਿੰਗ ਆਯੋਜਿਤ

ਮੋਰਿੰਡਾ, 6 ਸਤੰਬਰ (ਸ.ਬ.) ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ ਪੰਜਾਬ (ਇਪਟਾ ਪੰਜਾਬ ) ਦੀ ਇੱਕਤਰਤਾ ਗੁਰੂ ਨਾਨਕ ਪਬਲਿਕ ਸਕੂਲ ਮੋਰਿੰਡਾ ਵਿੱਚ ਇਪਟਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਖੰਨਾ ਦੀ ਪ੍ਰਧਾਨਗੀ ਹੇਠ ਹੋਈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਪਟਾ ਪੰਜਾਬ ਦੇ ਵਿੱਤ ਸਕੱਤਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਪਟਨਾ ( ਬਿਹਾਰ ) ਵਿਖੇ ਇਪਟਾ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਅਕਤੂਬਰ ਦੇ ਅਖੀਰਲੇ ਹਫਤੇ ਵਿਸ਼ਾਲ ਸਮਾਗਮ ਕਰਾਇਆ ਜਾ ਰਿਹਾ ਹੈ, ਜਿਸ ਵਿੱਚ ਭਾਰਤ ਦੀਆਂ ਸਮੂਹ ਇਕਾਈਆਂ ਦੇ ਕਾਰਕੁਨ / ਡੈਲੀਗੇਟ ਆਪੋ ਆਪਣੇ ਖੇਤਰਾਂ ਦੇ ਰਸਮੋਂ ਰਿਵਾਜ ਬਿਆਨਦੇ ਨਾਟਕ, ਕੋਰਿਓਗ੍ਰਾਫੀਆਂ, ਨੁੱਕੜ ਨਾਟਕ , ਲੋਕ ਨਾਚ, ਲੋਕ ਗੀਤ, ਸਮੂਹ ਗੀਤ ਅਤੇ ਦੇਸ਼ ਦੇ ਮੌਜੂਦਾ ਸੱਭਿਆਚਾਰ ਬਾਬਤ ਚਰਚਾਵਾਂ ਵੀ ਹੋਣਗੀਆਂ| ਉਹਨਾਂ ਦੱਸਿਆ ਕਿ 50 ਕਲਾਕਾਰਾਂ/ਡੈਲੀਗੇਟਾਂ ਦਾ ਵਫਦ ਇੰਦਰਜੀਤ ਰੂਪੋਵਾਲੀ ਅਤੇ ਸੰਜੀਵਨ ਸਿੰਘ ਦੀ ਅਗਵਾਈ ਹੇਠ 25 ਅਕਤੂਬਰ ਨੂੰ ਰਵਾਨਾ ਹੋਵੇਗਾ ਅਤੇ 27 ਅਕਤੂਬਰ ਤੋਂ 31 ਅਕਤੂਬਰ ਤੱਕ ਚੱਲਣ ਵਾਲੇ ਇਸ ਸਮਾਗਮ ਵਿੱਚ ਮਹੱਤਵਪੂਰਨ ਪੇਸ਼ਕਾਰੀਆਂ ਕਰੇਗਾ| ਇਸ ਇਕੱਤਰਤਾ ਵਿੱਚ ਇਪਟਾ ਦੇ ਕੌਮੀ ਇਜਲਾਸ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਪੇਸ਼ਕਾਰੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ|.
ਇਸ ਮੌਕੇ ਇਪਟਾ ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ, ਜਨਰਲ ਸਕੱਤਰ ਸੰਜੀਵਨ ਸਿੰਘ, ਪ੍ਰਚਾਰ ਸਕੱਤਰ ਸੁਰਿੰਦਰ ਸਿੰਘ ਰਸੂਲਪੁਰ, ਮੈਡਮ ਅਮਨ ਭੋਗਲ, ਜਗਦੀਸ਼ ਸਿੰਘ ਖੰਨਾ, ਹਰਜੀਤ ਸਿੰਘ ਕੈਂਥ, ਸਰਬਜੀਤ ਕੌਰ ਕਪੂਰਥਲਾ, ਇੰਦਰਜੀਤ ਸਿੰਘ ਮੋਗਾ, ਅਨਮੋਲਪ੍ਰੀਤ ਰੂਪੋਵਾਲੀ, ਸ਼ਾਮਿਲ ਹੋਏ ਅਤੇ ਸਮਾਗਮ ਦੇ ਹਰ ਪੱਖ ਬਾਰੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ| ਸਾਵਨ ਰੂਪੋਵਾਲੀ (ਹਰਜੀਤਾ ਫਿਲਮ ਦੀ ਹੀਰੋਇਨ ) ਨੇ ਵੀ ਆਪਣੇ ਵਿਚਾਰ ਰੱਖੇ|

Leave a Reply

Your email address will not be published. Required fields are marked *