ਇਪਟਾ, ਪੰਜਾਬ ਦੇ ਕਾਰਕੁਨਾਂ ਵਲੋਂ ਨੁਕੜ ਨਾਟਕ ਪੇਸ਼

ਐਸ ਏ ਐਸ ਨਗਰ, 27 ਨਵੰਬਰ (ਸ.ਬ.) ਇਪਟਾ ਪੰਜਾਬ ਦੇ ਕਾਰਕੁੰਨ ਕਿਸਾਨਾਂ ਦੇ ਦਿੱਲੀ ਚਲੋ ਅੰਦੋਲਨ ਵਿੱਚ ਸ਼ਾਮਲ ਹੋਏ ਅਤੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਨੁਕੜ ਨਾਟਕ ਪੇਸ਼ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਦਸਿਆ ਕਿ ਇਪਟਾ ਦੇ ਕਾਰਕੁਨਾਂ ਨੇ ਹੁਸ਼ਿਆਰਪੁਰ ਟੋਲ ਪਲਾਜ਼ਾ ਵਿਖੇ ਨਾਟਕਰਮੀ ਅਸ਼ੋਕ ਪੁਰੀ ਦੀ ਅਗਵਾਈ ਹੇਠ ਨੁਕੜ-ਨਾਟਕ ‘ਦਿੱਲੀ ਨੂੰ ਸਬਕ ਸਿਖਾਉਂਣਾ’ ਪੇਸ਼ ਕਰਕੇ ਕਿਸਾਨਾਂ ਦੇ ਮਸਲੇ ਉਭਾਰੇ|  ਇਸੇ ਦੌਰਾਨ ਇਪਟਾ ਦੀ ਕਪੂਰਥਲਾ ਇਕਾਈ ਨੇ ਕਿਸਾਨਾਂ ਦੇ   ਅੰਦੋਲਨ ਲਈ ਵਿੱਤੀ ਮਦਦ ਕੀਤੀ|  
ਇਸ ਮੌਕੇ ਇਪਟਾ, ਪੰਜਾਬ ਦੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਵੀ ਮੌਜੂਦ ਸਨ| 

Leave a Reply

Your email address will not be published. Required fields are marked *