ਇਪਟਾ, ਪੰਜਾਬ ਵਲੋਂ ਸ਼ੋਸ਼ਲ ਮੀਡੀਆ ਤੇ ਆਨ ਲਾਈਨ ਗਤੀਵਿਧੀਆਂ ਆਰੰਭ ਕਰਨ ਲਈ ਤਕਨੀਕੀ ਤੇ ਨਿਯੰਤਰਣ ਕਮੇਟੀ ਦਾ ਗਠਨ

ਐਸ.ਏ.ਐਸ.ਨਗਰ, 21 ਜੁਲਾਈ (ਸ.ਬ.) ਇਪਟਾ ਪੰਜਾਬ ਦੀ ਇੱਕ ਆਨਲਾਈਨ ਮੀਟਿੰਗ ਵਿੱਚ ਕੋਰੋਨਾ ਮਹਾਂਮਾਰੀ ਕਾਰਣ ਸਭਿਆਚਰਾਕ ਅਤੇ ਰੰਗਮੰਚੀ ਸਰਗਰਮੀਆਂ ਵਿੱਚ ਆਈ ਖੜੌਤ ਨੂੰ ਤੋੜਣ ਲਈ ਸ਼ੋਸ਼ਲ ਮੀਡੀਆ ਤੇ ਹਫਤਾਵਾਰੀ ਆਨ ਲਾਈਨ (ਫੇਸਬੁੱਕ ਲਾਈਵ ਅਤੇ ਯੂ-ਟਿਊਬ) ਰੰਗਮੰਚੀ ਤੇ ਸਭਿਆਚਰਕ ਗਤੀਵਿਧੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੌਰਾਨ ਇਪਟਾ ਦੀਆਂ ਰਵਾਇਤਾਂ ਤੇ ਮਿਆਰ ਮੁਤਬਿਕ ਲੋਕ-ਮਸਲੇ ਕਲਾਮਈ ਤਰੀਕੇ ਨਾਲ ਉਭਾਰਨ ਅਤੇ ਲੋਕ-ਕਲਾਕਾਰਾਂ ਦੀ ਕਲਾ ਨੂੰ ਪ੍ਰਚਾਰਨ ਤੇ ਪ੍ਰਸਾਰਨ ਤੋਂ ਇਲਾਵਾ ਭੱਖਦੇ ਸਮਾਜਿਕ ਸਰੋਕਾਰਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ|
ਇਪਟਾ ਦੇ ਸੂਬਾ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸੱਕਤਰ ਇੰਦਰਜੀਤ ਰੂਪਵਾਲੀ ਅਨੁਸਾਰ ਇਪਟਾ ਦੀ ਉੱਤਰ ਪ੍ਰਦੇਸ਼ ਇਕਾਈ ਦੇ ਕਾਰਕੁੰਨ ਸ੍ਰ. ਅਨਵਰ ਦੀ ਵਿਛੌੜੇ ਲਈ ਦੋ ਮਿੰਟ ਦਾ ਮੋਨ ਰੱਖ ਕੇ ਉਨਾਂ ਨੂੰ ਸ਼ਰਧਾਂਜਲੀ                 ਭੇਂਟ ਕਰਨ ਉਪਰੰਤ ਸ਼ੋਸ਼ਲ ਮੀਡੀਆ ਤੇ ਹਫਤਾਵਾਰੀ ਆਨ ਲਾਈਨ ਸਭਿਆਚਰਾਕ ਤੇ ਰੰਗਮੰਚੀ ਸਰਗਰਮੀਆਂ ਲਈ ਤਕਨੀਕੀ ਕਮੇਟੀ ਅਤੇ ਨਿਯੰਤਰਣ ਕਮੇਟੀ ਦਾ ਗਠਨ ਕੀਤਾ ਗਿਆ| ਤਕਨੀਕੀ ਕਮੇਟੀ ਵਿੱਚ  ਕਨਵੀਨਰ ਵਿੱਕੀ ਮਹੇਸ਼ਵਰੀ ਤੋਂ ਇਲਾਵਾ ਦਲਜੀਤ ਸੋਨਾ ਅਤੇ ਹਰਪਾਲ ਜਾਮਾਰਾਏ ਮੈਂਬਰ ਹੋਣਗੇ ਅਤੇ ਨਿਯੰਤਰਣ ਕਮੇਟੀ ਵਿੱਚ ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀ, ਰਾਬਿੰਦਰ ਸਿੰਘ ਰੱਬੀ, ਇੰਦਰਜੀਤ ਮੋਗਾ ਅਤੇ ਵਿੱਕੀ ਮਹੇਸ਼ਰੀ ਹੋਣਗੇ|
ਮੀਟਿੰਗ ਵਿੱਚ ਮੰਗ ਕੀਤੀ ਗਈ ਸਿਹਤ ਦੇ ਆਧਾਰ ਤੇ ਕਵੀ ਵਰਵਰਾ ਰਾਓ ਸਮੇਤ ਹੋਰ ਲੇਖਕਾਂ, ਬੁੱਧੀਜੀਵੀਆਂ, ਚਿੰਤਕਾਂ, ਪੱਤਰਕਾਰਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ| ਅੰਤ ਵਿੱਚ ਇਪਟਾ ਦੀ ਅਮ੍ਰਿੰਤਸਰ ਇਕਾਈ ਦੇ ਜਨਰਲ ਸੱਕਤਰ ਦਲਜੀਤ ਸੋਨਾ ਨੇ ਆਪਣਾ ਲਿਖਿਆ ਗੀਤ šਅੱਜ ਮੰਨਿਆਂ ਰਾਤ ਤੁਫਾਨੀ, ਦਿਨ ਚੜਣਾ ਬੜਾ ਪਿਆਰਾ” ਨਾਲ ਕੀਤਾ| ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਵਿੱਕੀ ਮਹੇਸ਼ਰੀ (ਮੋਗਾ), ਗੁਰਮੀਤ ਸਿੰਘ ਪਾਹੜਾ (ਗੁਰਦਾਸਪੁਰ), ਰਾਬਿੰਦਰ ਸਿੰਘ ਰੱਬੀ (ਰੋਪੜ), ਦਲਜੀਤ ਸੋਨਾ (ਅੰਮ੍ਰਤਸਰ), ਦੀਪਕ ਨਾਹਰ (ਫਗਵਾੜਾ), ਅਵਤਾਰ ਸਿੰਘ ਮੋਗਾ, ਡਾ. ਹਰਭਜਨ ਸਿੰਘ (ਕਪੂਰਥਲਾ), ਸਰਬਜੀਤ ਰੂਪੋਵਾਲੀ (ਕਪੂਰਥਲਾ) ਨੇ ਸ਼ਿਰਕਤ ਕੀਤੀ|

Leave a Reply

Your email address will not be published. Required fields are marked *