ਇਪਟਾ ਪੰਜਾਬ ਵੱਲੋਂ ਸਭਿਆਚਾਰਕ ਮੇਲਾ 1-2 ਦਸੰਬਰ ਨੂੰ

ਐਸ ਏ ਐਸ ਨਗਰ, 22 ਨਵੰਬਰ (ਸ.ਬ.) ਇਪਟਾ ਪੰਜਾਬ ਵੱਲੋਂ 1-2 ਦਸੰਬਰ ਨੂੰ ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਇੰਸੀਟੀਚਿਊਟ ਦੇ ਸਹਿਯੋਗ ਨਾਲ ਇਪਟਾ ਦੀ 75 ਵੀਂ ਵਰ੍ਹੇਗੰਢ ਅਤੇ ਇਪਟਾ ਦੇ ਕਾਰਕੁਨ ਸਵਰਗੀ ਰਜਿੰਦਰ ਭੋਗਲ ਦੀ ਯਾਦ ਵਿਚ ਸਭਿਆਚਾਰਕ ਮੇਲੇ ਦਾ ਅਯੋਜਨ ਆਰ.ਸੀ.ਐਫ. ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਰੀ ਦਿੰਦਿਆਂ ਇਪਟਾ ਪੰਜਾਬ ਦੇ ਮੀਤ ਪ੍ਰਧਾਨ ਅਮਨ ਭੋਗਲ ਅਤੇ ਡਾ. ਸੁਰੇਸ਼ ਮਹਿਤਾ ਨੇ ਦੱਸਿਆ
ਕਿ ਇਸ ਮੌਕੇ ਇਪਟਾ ਖੰਨਾ ਵੱਲੋਂ ਪੰਕਜ ਸੁਬੀਰ (ਮੱਧਿਆ ਪ੍ਰਦੇਸ਼) ਦੀ ਕਹਾਣੀ ਅਤੇ ਜਗਦੀਸ਼ ਖੰਨਾ ਵੱਲੋਂ ਨਿਰਦੇਸ਼ਿਤ ਨਾਟਕ šਅੰਤਹੀਣ” ਦੇ ਮੰਚਣ ਤੋਂ ਇਲਾਵਾ ਰੈਡ ਆਰਟ ਮੋਗਾ ਵੱਲੋਂ ਨੁਕੜ ਨਾਟਕ ਅਤੇ ਇਪਟਾ, ਪੰਜਾਬ ਦੇ ਗਾਇਕਾਂ ਅਤੇ ਰੰਗਕਰਮੀਆਂ ਵੱਲੋਂ ਗਾਇਕੀ ਅਤੇ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ ਜਾਣਗੀਆਂ| ਇਸ ਸਮਾਗਮ ਵਿਚ ਵਿੱਤ ਮੰਤਰੀ, ਪੰਜਾਬ ਸ੍ਰੀ ਮਨਪ੍ਰੀਤ ਬਾਦਲ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ| ਵਿਸ਼ੇਸ਼ ਮਹਿਮਾਨ ਸ੍ਰੀ ਨਵਤੇਜ ਸਿੰਘ ਚੀਮਾ (ਐਮ.ਐਲ.ਏ) ਅਤੇ ਪ੍ਰਧਾਨਗੀ ਸ੍ਰੀ ਸਮਸ਼ੇਰ ਸਿੰਘ ਕਲਸੀ, ਪ੍ਰਧਾਨ, ਐਸ.ਬੀ.ਐਸ.ਆਈ ਕਰਨਗੇ|

Leave a Reply

Your email address will not be published. Required fields are marked *