ਇਪਟਾ ਵਲੋਂ ਕਿਸਾਨਾਂ ਦੇ ਚੱਕਾ ਜਾਮ ਦੀ ਹਮਾਇਤ


ਐਸ ਏ ਐਸ  ਨਗਰ, 4 ਨਵੰਬਰ (ਸ.ਬ.) ਕਿਸਾਨਾਂ ਵਲੋਂ 5 ਨਵੰਬਰ ਨੂੰ ਕੀਤੇ ਜਾ ਰਹੇ ਕੁਝ ਘੰਟਿਆਂ ਦੇ ਚੱਕਾ ਜਾਮ ਦੀ ਇਪਟਾ ਵਲੋਂ ਹਮਾਇਤ ਕੀਤੀ ਗਈ ਹੈ| ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ  ਕਿ ਕਿਸਾਨਾਂ ਵਲੋਂ  5 ਨਵੰਬਰ ਨੂੰ ਦੇਸ਼ ਵਿਆਪੀ ਸੜਕ ਜਾਮ ਦੇ ਸੱਦੇ ਉਤੇ ਇਪਟਾ, ਪੰਜਾਬ ਦੇ ਕਾਰਕੁਨ ਸ਼ਮੂਲੀਅਤ ਕਰਕੇ ਕਿਸਾਨਾਂ ਦੇ ਪੱਖ ਵਿੱਚ ਤੇ ਕਾਲੇ ਖੇਤੀ ਬਿੱਲਾਂ ਦੇ ਵਿਰੋਧ ਵਿਚ ‘ਕਲਾ ਲੋਕਾਂ ਲਈ’ ਦੇ ਆਪਣੇ ਸਿਧਾਂਤ ਅਤੇ ਸੋਚ ਮੁਤਾਬਿਕ ਆਪਣੀ ਅਵਾਜ਼ ਬੁਲੰਦ ਕਰਨਗੇ|
ਉਹਨਾਂ ਕਿਹਾ  ਕਿ ਇਪਟਾ ਦੇ ਜਿਲਾ ਆਗੂਆਂ ਬਠਿੰਡਾ ਤੋਂ ਜੇ. ਸੀ. ਪਰਿੰਦਾ, ਮਾਨਸਾ ਤੋਂ ਮੇਘ ਰਾਜ ਰੱਲਾ, ਸੰਗਰੂਰ ਤੋਂ ਦਲਬਾਰ ਸਿੰਘ ਚੱਠਾ                ਸੇਖਵਾਂ, ਪਟਿਆਲਾ ਤੋਂ ਹਰਜੀਤ ਕੈਂਥ ਅਤੇ ਡਾ. ਕੁਲਦੀਪ ਸਿੰਘ ਦੀਪ, ਮੁਹਾਲੀ ਤੋਂ ਨਰਿੰਦਰ ਪਾਲ ਨੀਨਾ, ਰੋਪੜ ਤੋਂ ਸਿਰੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ, ਅਮ੍ਰਿੰਤਸਰ ਤੋਂ ਬਲਬੀਰ ਮੂਧਲ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਲੁਧਿਆਣਾ ਤੋਂ ਪ੍ਰਦੀਪ ਸ਼ਰਮਾ ਤੇ ਰਾਜਵਿੰਦਰ ਸਮਰਾਲਾ, ਨਵਾਂ ਸ਼ਹਿਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਮੋਗੇ ਤੋਂ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਫਜ਼ਿਲਕਾ ਤੋਂ ਸੁਖਦੀਪ ਸਿੰਘ ਭੁੱਲਰ ਹੋਰਾਂ ਨੂੰ ਇਪਟਾ ਦੀ ਸੂਬਾ ਇਕਾਈ ਦੇ ਫੈਸਲੇ ਤੋਂ ਜਾਣੂੰ ਕਰਵਾਇਆ ਗਿਆ ਹੈ ਅਤੇ ਇਪਟਾ ਵਲੋਂ ਕਿਸਾਨਾਂ ਵੱਲੋਂ ਕੇਂਦਰ ਸਰਕਾਰ  ਦੇ ਵਿਰੁੱਧ ਆਰੰਭੇ ਰੋਸ ਧਰਨਿਆਂ ਤੇ ਮੁਜ਼ਾਹਰਿਆਂ ਦੀ ਲੜੀ ਦੌਰਾਨ 5 ਨਵੰਬਰ ਨੂੰ  ਸੜਕ ਜਾਮ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ|

Leave a Reply

Your email address will not be published. Required fields are marked *