ਇਪਟਾ ਵਲੋਂ ਕਿਸਾਨਾਂ ਦੇ ਹੱਕ-ਸੱਚ ਦੀ ਲੜਾਈ ਦੀ ਹਮਾਇਤ ਦਾ ਐਲਾਨ

ਐਸ.ਏ.ਐਸ ਨਗਰ, 22 ਸਤੰਬਰ (ਸ.ਬ.) ਕੇਂਦਰ ਦੇ ਹਾਕਿਮਾਂ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਦੇਸ਼ ਭਰ ਦੇ ਕਿਸਾਨਾ ਵੱਲੋਂ ਆਰੰਭੇ ਸੰਘਰਸ਼ ਤੇ ਹੱਕ-ਸੱਚ ਦੀ ਲੜਾਈ ਵਿਚ ਇਪਟਾ, ਪੰਜਾਬ ਨੇ ਕਿਸਾਨਾਂ ਨਾਲ ਖੜ੍ਹਣ ਦਾ ਐਲਾਨ ਕੀਤਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਇਪਟਾ ਪੰਜਾਬ ਦੇ ਕਾਰਕੁਨ ‘ਕਲਾ ਲੋਕਾਂ ਲਈ’ ਦੇ ਆਪਣੇ ਸਿਧਾਂਤ ਅਤੇ ਸੋਚ ਮੁਤਾਬਿਕ ਕਿਸਾਨਾਂ ਵੱਲੋਂ ਆਰੰਭੇ ਰੋਸ ਧਰਨਿਆਂ ਤੇ ਮੁਜਾਹਰਿਆਂ ਵਿਚ ਸ਼ਮੂਲੀਅਤ ਕਰਕੇ ਕਿਸਾਨਾਂ ਤੇ ਪੱਖ ਵਿਚ ਤੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਆਪਣੀ ਅਵਾਜ਼ ਬੁਲੰਦ ਕਰਨਗੇ|
ਉਹਨਾਂ ਦੱਸਿਆ ਕਿ ਇਪਟਾ ਦੇ ਜਿਲ੍ਹਾ ਆਗੂ ਬਠਿੰਡਾ ਤੋਂ                               ਜੇ.ਸੀ.ਪਰਿੰਦਾ, ਮਾਨਸਾ ਤੋਂ ਮੇਘ ਰਾਜ ਰੱਲਾ, ਸੰਗਰੂਰ ਤੋਂ ਦਲਬਾਰ ਸਿੰਘ ਚੱਠਾ ਸੇਖਵਾਂ, ਪਟਿਆਲਾ ਤੋਂ ਹਰਜੀਤ ਕੈਂਥ, ਮੁਹਾਲੀ ਤੋਂ ਨਰਿੰਦਰ ਪਾਲ ਨੀਨਾ, ਰੋਪੜ ਤੋਂ ਸਿਰੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ, ਅਮ੍ਰਿੰਤਸਰ ਤੋਂ ਬਲਬੀਰ ਮੂਧਲ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਲੁਧਿਆਣਾ ਤੋਂ ਪ੍ਰਦੀਪ ਸ਼ਰਮਾਂ ਤੇ ਰਾਜਵਿੰਦਰ ਸਮਰਾਲਾ, ਨਵਾਂ ਸ਼ਹਿਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਮੋਗੇ ਤੋਂ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ, ਹੁਸ਼ਿਆਰਪੁਰ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ, ਫਜ਼ਿਲਕਾ ਤੋਂ ਸੁਖਦੀਪ ਸਿੰਘ ਭੁੱਲਰ ਹੋਰਾਂ ਨੂੰ ਇਪਟਾ ਦੀ ਸੂਬਾ ਇਕਾਈ ਦੇ ਫੈਸਲੇ ਤੋਂ ਜਾਣੂੰ ਕਰਾਵਾਉਂਦੇ ਕੇਂਦਰ ਵਿਚਲੇ ਹਾਕਿਮ ਦੇ ਕਿਸਾਨ ਤੇ ਇਨਸਾਨ ਵਿਰੋਧੀ ਵੀ ਰੱਵਈਏ ਵਿਰੁੱਧ ਕਿਸਾਨਾਂ ਵੱਲੋਂ ਆਰੰਭੇ ਰੋਸ ਧਰਨਿਆਂ ਤੇ ਮੁਜ਼ਾਹਰਿਆਂ ਵਿਚ ਸ਼ਮੂਲੀਅਤ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ|

Leave a Reply

Your email address will not be published. Required fields are marked *