ਇਪਟਾ ਵਲੋਂ ਮਰਹੂਮ ਮੱਲ ਸਿੰਘ ਰਾਮਪੁਰੀ ਨੂੰ ਸ਼ਰਧਾਂਜਲੀ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਇਪਟਾ ਤੋਂ ਸ਼ੁਰੂ ਹੋਈ                 ਉਪੇਰਾ ਪੰਰਪਰਾ ਦੇ ਆਖਰੀ ਚਿਰਾਗ਼ ਮਰਹੂਮ ਮੱਲ ਸਿੰਘ ਰਾਮਪੁਰੀ ਨੂੰ ਇਪਟਾ, ਪੰਜਾਬ ਦੇ ਕਾਰਕੁੰਨਾਂ ਨੇ ਜੂਮ-ਐਪ ਰਾਹੀਂ ਹੋਈ ਸ਼ਰਧਾਜਲੀ ਇੱਕਤਰਤਾ ਵਿੱਚ ਚੇਤੇ ਕੀਤਾ| ਇਸ ਮੌਕੇ ਉਨਾਂ ਦੇ ਕੰਮ ਉਪਰ ਪੀ. ਐਚ. ਡੀ ਕਰਨ ਵਾਲੇ ਪਟਿਆਲਾ ਤੋਂ ਨਾਟਕਰਮੀ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਮੱਲ ਸਿੰਘ ਰਾਮਪੁਰੀ ਰੰਗਮੰਚ ਤੇ ਸਾਹਿਤ ਦੇ              ਖੇਤਰ ਦਾ ਮੱਲ ਸੀ ਅਤੇ ਇਹ ਉਹਨਾਂ ਦਾ ਸੁਭਾਗ ਹੈ ਕਿ ਉਹਨਾਂ ਨੂੰ ਮੱਲ ਸਿੰਘ ਰਾਮਪੁਰੀ ਦਾ ਸਾਰਾ ਕਾਰਜ ਲਿਖਤੀ ਰੂਪ ਵਿਚ ਪਾਠਕਾਂ ਦੇ ਸਨਮੁੱਖ ਕਰਨ ਦਾ ਮੌਕਾ ਮਿਲਿਆ ਹੈ| 
ਇਸ ਮੌਕੇ ਇਪਟਾ, ਪੰਜਾਬ ਦੇ ਪ੍ਰਧਾਨ ਨਾਟਕਰਮੀ ਸੰਜੀਵਨ ਸਿੰਘ, ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਸੰਗਰੂਰ ਤੋਂ ਦਿਲਬਾਰ ਸਿੰਘ ਚੱਠਾ ਸੇਖਵਾਂ, ਮੋਰਿੰਡਾ ਤੋਂ ਰਾਬਿੰਦਰ ਸਿੰਘ ਰੱਬੀ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ ਤੇ ਬੂਟਾ ਰਾਮ ਅਜ਼ਾਦ, ਅੰਮ੍ਰਿਤਸਰ ਤੋਂ ਦਲਜੀਤ ਸੋਨਾ, ਮੁਹਾਲੀ ਤੋਂ ਰੰਜੀਵਨ ਸਿੰਘ, ਪਟਿਆਲਾ ਤੋਂ ਸੁਖਜੀਵਨ ਤੋਂ ਇਲਾਵਾ ਗੁਲਾਬ ਸਿੰਘ ਤੇ ਸਰਿੰਦਰ ਸਾਗਰ ਨੇ ਮੱਲ ਸਿੰਘ ਰਾਮਪੁਰੀ ਨੂੰ ਸ਼ਰਧਾਜਲੀ ਭੇਂਟ ਕਰਦੇ ਕਿਹਾ ਕਿ ਉਨਾਂ ਲੰਮਾ ਸਮਾਂ ਸੱਤਾ ਦੇ ਖਿਲਾਫ਼ ਸੰਘਰਸ਼ ਕੀਤਾ ਅਤੇ ਲੋਕ ਮਸਲਿਆਂ ਲਈ ਜੇਲਾਂ ਕੱਟੀਆਂ| 

Leave a Reply

Your email address will not be published. Required fields are marked *