ਇਪਟਾ ਵਲੋਂ ਮਰਹੂਮ ਰੰਗਕਰਮੀ ਜੋਗਿੰਦਰ ਬਾਹਰਲਾ ਬਾਰੇ ਵਿਚਾਰ ਚਰਚਾ ਦਾ ਆਯੋਜਨ

ਐਸ ਏ ਐਸ ਨਗਰ, 12 ਨਵੰਬਰ (ਸ.ਬ.) ਇਪਟਾ ਪੰਜਾਬ ਵਲੋਂ ਮਰਹੂਮ ਰੰਗਕਰਮੀ ਜੋਗਿੰਦਰ ਬਾਹਰਲਾ ਬਾਰੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ| 
ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀਨੇ ਦਸਿਆ ਕਿ ਇਸ ਗਲਬਾਤ ਵਿੱਚ ਗੁਰਚਰਨ ਸਿੰਘ ਬੋਪਾਰਾਏ ਤੇ ਸਵਰਣ ਸਿੰਘ ਸੰਧੂ ਤੋਂ ਇਲਾਵਾ ਡਾ. ਸਤੀਸ਼ ਕੁਮਾਰ ਵਰਮਾ, ਪੂਨਮ ਪ੍ਰੀਤ ਲੜੀ, ਡਾ. ਸਵੈਰਾਜ ਸੰਧੂ, ਸਾਂਵਲ ਧਾਮੀ, ਡਾ. ਅਰਵਿੰਦਰ ਕੌਰ ਧਾਲੀਵਾਲ ਤੇ ਇੰਦਰਜੀਤ ਨੰਦਨ ਨੇ ਹਿੱਸਾ ਲਿਆ| ਰੂਬਰੂ ਕਰਤਾ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਸਨ  ਤੇ ਤਕਨੀਕੀ ਜ਼ਿੰਮੇਵਾਰੀ ਗੁਰਵਿੰਦਰ ਸਿੰਘ ਨੇ ਨਿਭਾਈ|

Leave a Reply

Your email address will not be published. Required fields are marked *