ਇਪਟਾ ਵੱਲੋਂ ਅਸ਼ਲੀਲ ਗਾਣਿਆਂ ਉੱਪਰ ਪਾਬੰਦੀ ਦੀ ਮੰਗ

ਐਸ ਏ ਐਸ ਨਗਰ, 22 ਜੁਲਾਈ (ਸ.ਬ.) ਇਪਟਾ ਪੰਜਾਬ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ   ਕੇਂਦਰ  ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੇ ਸਕੱਤਰ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਟੀ ਵੀ ਚੈਨਲਾਂ ਉੱਪਰ ਚਲਦੇ ਅਸ਼ਲੀਲ ਗਾਣਿਆਂ ਤੇ ਪਾਬੰਦੀ ਲਗਾਈ ਜਾਵੇ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਪਟਾ ਪੰਜਾਬ ਦੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਦਸਿਆ ਕਿ ਗੰਦੇ  ਅਤੇ ਅਸ਼ਲੀਲ ਗਾਣਿਆਂ ਕਾਰਨ ਸਭਿਆਚਾਰਕ ਪ੍ਰਦੂਸ਼ਨ ਫੈਲ ਰਿਹਾ ਹੈ ਅਤੇ ਲੋਕ ਜਿਹਨੀ ਤੌਰ ਤੇ ਬਿਮਾਰ ਹੋ ਰਹੇ ਹਨ| ਇਸ ਲਈ ਅਸ਼ਲੀਲ ਗਾਣਿਆਂ ਤੇ ਪਾਬੰਦੀ ਲਾਉਣੀ ਚਾਹੀਦੀ ਹੈ| ਉਹਨਾਂ ਮੰਗ ਕੀਤੀ ਕਿ ਅਸ਼ਲੀਲ ਗਾਣਿਆਂ ਤੇ ਜਲਦੀ ਪਾਬੰਦੀ ਲਗਾਈ ਜਾਵੇ|

Leave a Reply

Your email address will not be published. Required fields are marked *