ਇਪਟਾ ਵੱਲੋਂ ਲੱਚਰਤਾ ਫੈਲਾਉਣ ਵਾਲੇ ਚੈਨਲਾਂ, ਗਾਇਕਾਂ ਵਿਰੁੱਧ ਕਾਰਵਾਈ ਦੀ ਮੰਗ

ਐਸ ਏ ਐਸ ਨਗਰ, 8 ਜੂਨ (ਸ.ਬ.) ਇਪਟਾ, ਪੰਜਾਬ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਭਿਆਚਾਰਕ ਮੰਤਰਾਲਾ ਪੰਜਾਬ ਦੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚ.ਐਸ. ਫੂਲਕਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਵਿਧਾਨ ਸਭਾ ਦੇ ਆਉਣ ਵਾਲੇ ਸ਼ੈਸ਼ਨ ਦੌਰਾਨ ਮੁੱਦਾ ਉਠਾਉਣ ਸਬੰਧੀ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਪੰਜਾਬੀ ਸਮਾਜ ਵਿਚ ਨਸ਼ਿਆਂ, ਲੱਚਰਤਾ, ਅਸ਼ਲੀਲਤਾ ਅਤੇ ਹਿੰਸਕ ਨੂੰ ਉਤਸ਼ਾਹਿਤ ਕਰਨ ਵਾਲੇ ਅਤੇ ਜ਼ਹਿਨੀ ਤੌਰ ਤੇ ਬਿਮਾਰ ਕਰਨ ਲਈ ਜ਼ਿੰਮੇਵਾਰ  ਟੀ.ਵੀ ਚੈਨਲਾਂ, ਗਾਇਕਾਂ ਅਤੇ ਗੀਤਕਾਰਾਂ ਤੇ ਪਾਬੰਧੀ ਲਈ ਸੈਂਸਰ ਬੋਰਡ ਅਤੇ ਸੰਵਿਧਾਨ ਵਿਚ ਮੌਜੂਦ ਕਾਨੂੰਨ ਦੀ ਸਖਤੀ ਨਾਲ ਰੋਕਣ ਲਈ ਗੰਭੀਰ ਯਤਨ ਕਰਨ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਪਟਾ ਪੰਜਾਬ ਦੇ ਪ੍ਰਧਾਨ ਨਾਟ-ਕਰਮੀ ਇੰਦਰਜੀਤ ਰੂਪੋਵਾਲੀ, ਜਨਰਲ ਸਕੱਤਰ ਨਾਟਕਾਕਾਰ, ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਕਿ ਵੈਸੇ ਤਾਂ ਟੀ.ਵੀ. ਚੈਨਲਾਂ ਅਤੇ ਫਿਲਮਾਂ ਵਿਚ ਲੱਚਰ, ਅਸ਼ਲੀਲ ਅਤੇ ਹਿੰਸਕ ਗੀਤਾਂ ਅਤੇ ਹੋਰ ਪ੍ਰਸਾਰਣਾਂ ਤੇ ਪਾਬੰਦੀ ਲਈ ਸੈਂਸਰ ਬੋਰਡ ਅਤੇ ਭਾਰਤੀ ਸੰਵਿਧਾਨ ਵਿਚ ਪਹਿਲੋਂ ਹੀ ਵਿਵਸਥਾ ਹੈ ਪਰ ਸਹੀ ਅਰਥਾਂ ਵਿਚ ਲਾਗੂ ਨਹੀਂ ਹੋ ਰਹੇ| ਪਹਿਲਾਂ ਹੀ ਸਰਕਾਰ ਨੇ ਚੈਨਲਾਂ ਦੇ ਪ੍ਰੋਗਰਾਮਾਂ ਦੀ ਅਪ-ਲਿੰਕਗ ਵਿਦੇਸ਼ੀ ਧਰਤੀ ਤੋਂ ਕਰਨ ਦੀ ਇਜ਼ਾਜਤ ਦੇ ਕੇ ਪ੍ਰਾਈਵੇਟ ਚੈਨਲਾਂ ਨੂੰ ਮਨ-ਆਈਆਂ ਕਰਨ ਦੀ ਖੁੱਲ ਦੇ ਦਿੱਤੀ ਹੈ| ਜਿਸ ਮੁਲਕ ਤੋਂ ਅਪ-ਲਿਕੰਗ ਹੁੰਦੀ ਹੈ| ਉਥੇ ਦੇ ਪ੍ਰਸਾਰਣ ਨਿਯਮ ਲਾਗੂ ਹੁੰਦੇ ਹਨ| ਜਿਹੜੀ ਪ੍ਰਸਾਰਣ ਸਮਗਰੀ ਸਾਡੀ ਪੀੜੀ ਦਾ ਜ਼ਿਹਨੀ ਤਵਾਜ਼ਨ ਵਿਗਾੜ ਰਹੀ ਹੈ| ਉਸ ਨੂੰ ਵਿਦੇਸ਼ੀ ਖੁੱਲਾ ਸਭਿਆਚਾਰ ਸਧਾਰਣ ਵਰਤਾਰੇ ਦੇ ਤੌਰ ਤੇ  ਲੈਂਦਾ ਹੈ| ਰਹਿੰਦੀ-ਖਹੁੰਦੀ ਕਸਰ ਐਫ.ਡੀ.ਆਈ ਨੇ ਟੀ.ਵੀ. ਚੈਨਲਾਂ ਦੀ ਨਿੱਜੀ ਹਿੱਸੇਦਾਰੀ ਵਧਾ ਕੇ ਪੂਰੀ ਕਰ ਦਿੱਤੀ ਹੈ| ਜਦ ਤੱਕ ਚੈਨਲਾਂ ਦੇ ਪ੍ਰਸਾਰਣ ਲਈ ਅਪ-ਲਿਕੰਗ ਅਤੇ ਡਾਊਨ-ਲਿਕੰਗ ਸਾਡੇ ਮੁਲਕ ਤੋਂ ਨਹੀ ਹੁੰਦੀ ਜਦ ਤੱਕ ਟੀ.ਵੀ. ਚੈਨਲਾਂ ਦੀ ਨਿੱਜੀ ਹਿੱਸੇਦਾਰੀ ‘ਤੇ ਲਗਾਮ ਨਹੀਂ ਕਸੀ ਜਾਂਦੀ, ਉਦੋਂ ਤੱਕ ਪੰਜਾਬ ਅਤੇ ਸਾਰੇ ਭਾਰਤ ਵਿਚ ਸਭਿਆਚਾਰਕ, ਸਮਾਜਿਕ, ਆਰਿਥਕ ਪ੍ਰਦੂਸ਼ਣ ਨੂੰ ਨੱਥ ਪਾਉਣੀ ਨਾ-ਮੁਮਕਿਨ ਹੈ|

Leave a Reply

Your email address will not be published. Required fields are marked *