ਇਫਤਾਰ ਪਾਰਟੀ ਤੇ ਵਿਵਾਦਿਤ ਬਿਆਨ ਦੇਣ ਵਾਲੇ ਭਾਜਪਾ ਵਿਧਾਇਕ ਤੇ ਮਾਮਲਾ ਦਰਜ

ਹੈਦਰਾਬਾਦ, 12 ਜੂਨ (ਸ.ਬ.) ਰਮਜਾਨ ਦੇ ਮਹੀਨੇ ਵਿੱਚ ਇਫਤਾਰ ਪਾਰਟੀ ਤੇ ਵਿਵਾਦਿਤ ਬਿਆਨ ਦੇਣ ਵਾਲੇ ਭਾਜਪਾ ਵਿਧਾਇਕ ਟੀ.ਰਾਜਾ ਸਿੰਘ ਲੋਧ ਖਿਲਾਫ ਹੈਦਰਾਬਾਦ ਦੇ ਫਲਕਨੁਮਾ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ| ਬੀਤੇ ਦਿਨੀਂ ਆਪਣੀ ਫੇਸਬੁੱਕ ਤੇ ਇਕ ਵੀਡੀਓ ਜਾਰੀ ਕਰਦੇ ਹੋਏ ਟੀ ਰਾਜਾ ਨੇ ਕਿਹਾ ਸੀ ਕਿ ਵੋਟਾਂ ਦੀ ਭੀਖ ਮੰਗਣ ਵਾਲੇ ਰਾਜਨੇਤਾ ਹੀ ਇਫਤਾਰ ਪਾਰਟੀ ਦਾ ਆਯੋਜਨ ਕਰਦੇ ਹਨ| ਇਸ ਲਈ ਉਹ ਨਾ ਤਾਂ ਇਸ ਤਰ੍ਹਾਂ ਦੇ ਆਯੋਜਨ ਦਾ ਹਿੱਸਾ ਹੋਣਗੇ ਅਤੇ ਨਾ ਹੀ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਆਯੋਜਨ ਕਰਨਗੇ|
ਹੈਦਰਾਬਾਦ ਦੀ ਗੋਸ਼ਾਮਹਲ ਵਿਧਾਨਸਭਾ ਸੀਟ ਤੋਂ ਵਿਧਾਇਕ ਲੋਧ ਨੇ ਫੇਸਬੁੱਕ ਤੇ ਇਕ ਵੀਡੀਓ ਪੋਸਟ ਕੀਤੀ ਸੀ| ਮੈਸੇਜ਼ ਵਿੱਚ ਵਿਧਾਇਕ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਦੋਸਤ ਨੇ ਮੁਸਲਿਮ ਸਮਾਜ ਦੇ ਲੋਕਾਂ ਲਈ ਇਫਤਾਰ ਪਾਰਟੀ ਦੇ ਆਯੋਜਨ ਦਾ ਸੁਝਾਅ ਦਿੱਤਾ ਹੈ| ਉਨ੍ਹਾਂ ਨੇ ਕਿਹਾ ਕਿ ਰਮਜਾਨ ਦੇ ਮਹੀਨੇ ਵਿੱਚ ਬਾਕੀ ਦੇ ਰਾਜਨੇਤਾ ਇਫਤਾਰ ਪਾਰਟੀ ਦਾ ਆਯੋਜਨ ਕਰ ਰਹੇ ਹਨ ਪਰ ਉਹ ਉਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕਰਨਗੇ|

Leave a Reply

Your email address will not be published. Required fields are marked *