ਇਬੋਲਾ ਟੀਕਾ ਹੋ ਸਕਦੈ 100 ਫੀਸਦੀ ਅਸਰਦਾਇਕ : ਡਬਲਯੂ. ਐਚ. ਓ.

ਪੈਰਿਸ, 24 ਦਸੰਬਰ (ਸ.ਬ.) ਵਿਸ਼ਵ ਸਿਹਤ ਸੰਸਥਾਨ ਦਾ ਕਹਿਣਾ ਹੈ ਕਿ ਇਬੋਲਾ ਦਾ ਪ੍ਰੋਟੋਟਾਈਪ ਟੀਕਾ ਆਤਮਘਾਤੀ ਵਾਇਰਲ ਨਾਲ ਲੜਨ ਵਿਚ 100 ਫੀਸਦੀ ਸਮਰੱਥ ਹੋ ਸਕਦਾ ਹੈ| ਉਨ੍ਹਾਂ ਕਿਹਾ ਕਿ ਜੇ ਸਭ ਕੁੱਝ ਸਹੀ ਰਿਹਾ ਤਾਂ ਇਹ ਟੀਕਾ ਸਾਲ 2018 ਵਿੱਚ ਮੁਹੱਈਆ ਹੋ ਸਕਦਾ ਹੈ| ਇਕ ਪ੍ਰਮੁੱਖ ਕਲੀਨੀਕਲ ਪ੍ਰੀਖਣ ਵਿਚ ਪਿਛਲੇ ਸਾਲ ਗਿਨੀ ਦੇ 6000 ਲੋਕਾਂ ਨੂੰ ਇਬੋਲਾ ਦੀ ਖਤਰਨਾਕ ਬੀਮਾਰੀ ਦੇ ਆਖਰੀ ਪੜਾਅ ਵਿਚ ਇਹ ਟੀਕਾ ਲਗਾਇਆ ਗਿਆ ਸੀ ਅਤੇ ਇਨ੍ਹਾਂ ਵਿਚੋਂ ਇਕ ਨੂੰ ਵੀ ਇਹ ਬੀਮਾਰੀ ਨਹੀਂ ਹੋਈ|
ਮੈਡੀਕਲੀ ਰਸਾਲੇ ‘ਦਿ ਲੈਂਸੇਟ ਵਿਚ ਖੋਜਕਾਰਾਂ ਨੇ ਦੱਸਿਆ ਕਿ ਸਵੈ-ਸੇਵਕਾਂ ਦੇ ਇਕ ਸਮੂਹ ਦਾ ਟੀਕਾਕਰਨ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਵਿਚੋਂ 23 ਲੋਕਾਂ ਨੂੰ ਇਬੋਲਾ ਹੋ ਗਿਆ| ਡਬਲਯੂ. ਐਚ. ਓ. ਦੇ ਸਹਾਇਕ ਜਨਰਲ ਡਾਇਰੈਕਟਰ ਅਤੇ ਅਧਿਐਨ ਦੀ ਮੁੱਖ ਲੇਖਕ ਮੈਰੀ-ਪਾਲੇ ਕੈਨੀ ਨੇ ਦੱਸਿਆ ਕਿ ਜੇ ਅਸੀਂ ਜ਼ੀਰੋ ਦੀ ਤੁਲਨਾ 23 ਨਾਲ ਕਰੀਏ ਤਾਂ ਸਾਡੀ ਇਹ ਸਲਾਹ ਹੈ ਕਿ ਇਹ ਟੀਕਾ ਕਾਫੀ ਪ੍ਰਭਾਵਸ਼ਾਲੀ ਹੈ ਅਤੇ ਇਸ ਦੇ ਨਤੀਜੇ 100 ਫੀਸਦੀ ਹੋ ਸਕਦੇ ਹਨ |

Leave a Reply

Your email address will not be published. Required fields are marked *