ਇਮਰਾਨ ਖਾਨ ਨਾਲ ਮਿਲਣਾ ਚਾਹੁੰਦੇ ਹਨ ਡੋਨਾਲਡ ਟਰੰਪ : ਪਾਕਿ ਮੰਤਰੀ

ਇਸਲਾਮਾਬਾਦ, 25 ਜਨਵਰੀ (ਸ.ਬ.) ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਨੇ ਇਕ ਮਹੱਤਵਪੂਰਣ ਗੱਲ ਦੀ ਪੁਸ਼ਟੀ ਕੀਤੀ| ਫੈਜ਼ਲ ਨੇ ਦੱਸਿਆ ਕਿ ਆਪਣੇ ਇਸਲਾਮਾਬਾਦ ਦੌਰੇ ਦੌਰਾਨ ਅਮਰੀਕੀ ਸੈਨੇਟਰ ਲਿੰਡਸੇ ਗਾਹਮ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ|
ਪੱਤਰਕਾਰਾਂ ਨਾਲ ਹੋਣ ਵਾਲੀ ਹਫਤਾਵਰੀ ਗੱਲਬਾਤ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਹਾਲੇ ਮੁਲਾਕਾਤ ਦੀ ਤਰੀਕ ਤੈਅ ਨਹੀਂ ਹੋਈ ਹੈ| ਵਾਸ਼ਿੰਗਟਨ ਅਤੇ ਇਸਲਾਮਾਬਾਦ ਇਸ ਬਾਰੇ ਚਰਚਾ ਕਰ ਰਹੇ ਹਨ| ਹਾਲੇ ਇਸ ਸਬੰਧੀ ਤਿਆਰੀਆਂ ਬਾਕੀ ਹਨ, ਜੋ ਗੱਲਬਾਤ ਦੇ ਬਾਅਦ ਤੈਅ ਕੀਤੀਆਂ ਜਾਣਗੀਆਂ|
ਇਜ਼ਰਾਇਲ ਦੇ ਸਬੰਧ ਵਿਚ ਡਾਕਟਰ ਫੈਜ਼ਲ ਨੇ ਕਿਹਾ ਕਿ ਪਾਕਿਸਤਾਨ ਤੇਲ ਅਵੀਵ ਨੂੰ ਲੈ ਕੇ ਆਪਣੀ ਨੀਤੀ ਵਿਚ ਕੋਈ ਤਬਦੀਲੀ ਨਹੀਂ ਕਰੇਗਾ| ਇਸਲਾਮਿਕ ਸਟੇਟ ਦੀ ਮੌਜੂਦਗੀ ਬਾਰੇ ਦੁਰਹਾਉਂਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਵਿਚ ਇਨ੍ਹਾਂ ਦੀ ਮੌਜੂਦਗੀ ਨਹੀਂ ਹੈ|

Leave a Reply

Your email address will not be published. Required fields are marked *