ਇਮਰਾਨ ਖਾਨ ਨੂੰ ਰਾਹਤ, ਲਾਹੌਰ ਸੀਟ ਉਤੇ ਨਹੀਂ ਹੋਵੇਗੀ ਦੁਬਾਰਾ ਗਿਣਤੀ

ਇਸਲਾਮਾਬਾਦ, 9 ਅਗਸਤ (ਸ.ਬ.) ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖਾਨ ਨੂੰ ਵੱਡੀ ਰਾਹਤ ਦਿੰਦੇ ਹੋਏ ਲਾਹੌਰ ਨੈਸ਼ਨਲ ਅਸੈਂਬਲੀ ਸੀਟ ਉਤੇ ਵੋਟਾਂ ਦੀ ਦੁਬਾਰਾ ਗਿਣਤੀ ਦੀ ਅਪੀਲ ਨੂੰ ਰੱਦ ਕਰ ਦਿੱਤਾ| ਇਸ ਸੀਟ ਤੋਂ ਇਮਰਾਨ ਨੇ ਥੋੜ੍ਹੇ ਫਰਕ ਨਾਲ ਆਪਣੇ ਵਿਰੋਧੀ ਨੂੰ ਹਰਾਇਆ ਸੀ| ਇੱਥੇ ਦੱਸ ਦਈਏ ਕਿ ਇਮਰਾਨ ਨੇ ਪੰਜ ਸੀਟਾਂ ਤੋਂ ਚੋਣ ਲੜੀ ਸੀ ਅਤੇ ਉਹ ਸਾਰੀਆਂ ਸੀਟਾਂ ਉਤੇ ਜਿੱਤ ਹਾਸਲ ਕਰਨ ਵਿਚ ਸਫਲ ਰਹੇ| ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਨੇ ਜਿੱਥੇ ਇਮਰਾਨ ਦੀ ਦੋ ਸੀਟਾਂ ਉਤੇ ਜਿੱਤ ਦੀ ਨੋਟੀਫਿਕੇਸ਼ਨ ਉਤੇ ਰੋਕ ਲਗਾ ਦਿੱਤੀ ਸੀ, ਉਥੇ ਬਾਕੀ 3 ਸੀਟਾਂ ਉਤੇ ਜੇਤੂ ਹੋਣ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਸੀ| ਚੋਣ ਜ਼ਾਬਤਾ ਦੀ ਕਥਿਤ ਉਲੰਘਣਾ ਸਬੰਧੀ ਇਕ ਮਾਮਲੇ ਨੂੰ ਦੇਖਦੇ ਹੋਏ ਈ.ਸੀ.ਪੀ. ਨੇ ਇਹ ਫੈਸਲਾ ਲਿਆ ਸੀ| ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਦੇ ਨੇਤਾ ਖਵਾਜ਼ਾ ਸਾਦ ਰਫੀਕ ਨੇ ਐਨ.ਏ.-131 ਲਾਹੌਰ-9 ਸੀਟ ਤੋਂ ਦੁਬਾਰਾ ਗਿਣਤੀ ਲਈ ਪਟੀਸ਼ਨ ਦਾਇਰ ਕੀਤੀ ਸੀ| ਰਫੀਕ ਨੇ ਦੋਸ਼ ਲਗਾਏ ਸਨ ਕਿ ਪ੍ਰੀਜਾਇਡਿੰਗ ਅਫਸਰ ਨੇ ਜਾਣਬੁੱਝ ਕੇ ਸੈਂਕੜੇ ਵੋਟ ਰੱਦ ਕਰ ਦਿੱਤੇ ਸਨ| ਰਫੀਕ ਦੇ ਵਕੀਲ ਨੇ ਕਿਹਾ ਕਿ ਜੇ ਜਿੱਤ ਦਾ ਫਰਕ 5 ਫੀਸਦੀ ਤੋਂ ਘੱਟ ਹੈ ਤਾਂ ਦੁਬਾਰਾ ਗਿਣਤੀ ਦੀ ਅਪੀਲ ਕਾਨੂੰਨੀ ਹੈ| ਲਾਹੌਰ ਹਾਈ ਕੋਰਟ ਦੇ ਆਦੇਸ਼ ਨੂੰ ਰੱਦ ਕਰਦਿਆਂ ਪ੍ਰਧਾਨ ਜੱਜ ਸਾਕਿਬ ਨਿਸਾਰ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਫੈਸਲੇ ਵਿਰੁੱਧ ਇਮਰਾਨ ਦੀ ਪਟੀਸ਼ਨ ਸਵੀਕਾਰ ਕਰ ਲਈ|

Leave a Reply

Your email address will not be published. Required fields are marked *