ਇਮਾਨਦਾਰੀ ਅਜੇ ਜਿੰਦਾ ਹੈ…

ਐਸ ਏ ਐਸ ਨਗਰ, 7 ਜੂਨ (ਸ.ਬ.) ਫੇਜ਼-10 ਦੇ ਵਸਨੀਕ ਰੁਪਿੰਦਰ ਸਿੰਘ ਨੇ ਏ ਟੀ ਐਮ ਮਸ਼ੀਨ ਵਿੱਚੋਂ ਕਿਸੇ ਹੋਰ ਵਲੋਂ ਕਢਵਾਏ 20 ਹਜ਼ਾਰ ਰੁਪਏ ਪੁਲੀਸ ਦੀ ਸਹਾਇਤਾ ਨਾਲ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਰੁਪਿੰਦਰ ਸਿੰਘ ਵਸਨੀਕ ਫੇਜ਼-10 ਮੁਹਾਲੀ 10 ਮਈ ਨੂੰ ਸ਼ਾਮ 5.30 ਵਜੇ ਸੈਕਟਰ-68 ਵਿੱਚ ਸਥਿਤ ਐਚ ਡੀ ਐਫ ਸੀ ਦੇ ਏ ਟੀ ਐਮ ਤੋਂ ਪੈਸੇ ਕਢਵਾਉਣ ਗਿਆ ਸੀ ਤਾਂ ਇਸ ਨੂੰ ਏ ਟੀ ਐਮ ਮਸ਼ੀਨ ਵਿੱਚੋਂ ਪਹਿਲਾਂ ਹੀ ਕਿਸੇ ਵਲੋਂ ਕਢਾਏ ਗਏ 20 ਹਜ਼ਾਰ ਰੁਪਏ ਮਿਲ ਗਏ| ਇਸਨੇ ਇਹ 20 ਹਜ਼ਾਰ ਰੁਪਏ ਫੇਜ਼-8 ਦੇ ਥਾਣਾ ਦੇ ਮੁੱਖ ਮੁਨਸ਼ੀ ਹਰਵਿੰਦਰ ਸਿੰਘ ਕੋਲ ਜਮਾਂ ਕਰਵਾ ਦਿੱਤੇ| ਮੁੱਖ ਮੁਨਸ਼ੀ ਨੇ ਜਾਂਚ ਦੌਰਾਨ ਇਹਨਾਂ ਪੈਸਿਆਂ ਦੇ ਅਸਲ ਮਾਲਕ ਕੇਸਰ ਸਿੰਘ ਵਸਨੀਕ ਪਿੰਡ ਗਡਾਵਾ ਦਾ ਪਤਾ ਲਗਾ ਲਿਆ| ਜਿਸ ਨੇ ਇਹ ਪੈਸੇ ਉਕਤ ਏ ਟੀ ਐਮ ਵਿੱਚੋਂ ਕਢਵਾਏ ਸਨ| ਮੁੱਖ ਮੁਨਸ਼ੀ ਨੇ ਇਹ 20 ਹਜ਼ਾਰ ਰੁਪਏ ਤਸਦੀਕ ਕਰਕੇ ਕੇਸਰ ਸਿੰਘ ਨੂੰ ਸੌਂਪ ਦਿੱਤੇ|

Leave a Reply

Your email address will not be published. Required fields are marked *