ਇਮਾਨਦਾਰੀ ਅਜੇ ਜਿੰਦਾ ਹੈ…….

ਐਸ.ਏ.ਐਸ.ਨਗਰ, 16 ਦਸੰਬਰ (ਸ.ਬ.) ਜਿਲ੍ਹਾ ਐਥਲੈਟਿਕਸ ਕੋਚ ਗੁਰਪਾਲ ਸਿੰਘ ਨੇ ਬੱਸ ਸਟੈਂਡ ਤੋਂ ਲੱਭੇ ਪਰਸ ਨੂੰ ਉਸਦੇ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਨਵੀਂ ਮਿਸਾਲ ਪੈਦਾ ਕੀਤੀ ਹੈ|
ਗੁਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਸਨੂੰ ਮੁਹਾਲੀ ਦੇ ਬੱਸ ਸਟੈਂਡ ਤੋਂ ਇਕ ਪਰਸ ਮਿਲਿਆ ਸੀ ਜਿਸ ਵਿੱਚ ਪੰਜ ਹਜ਼ਾਰ ਰੁਪਏ ਤੇ ਹੋਰ ਕਾਗਜਾਤ ਸਨ| ਉਸਨੇ ਇਕ ਡਰਾਇਵਰ ਨੂੰ ਆਪਣਾ ਮੁਬਾਇਲ ਨੰਬਰ ਦੇ ਦਿੱਤਾ ਅਤੇ ਪਰਸ ਲੱਭਣ ਆਉਣ ਵਾਲੇ ਵਿਅਕਤੀ ਨੂੰ ਉਸ ਤੱਕ ਪਹੁੰਚ ਕਰਨ ਲਈ ਕਿਹਾ ਇਹ ਪਰਸ ਅਮਰ ਸਿੰਘ ਵਸਨੀਕ ਪਟਿਆਲਾ ਦਾ ਸੀ, ਅਮਰ ਸਿੰਘ ਜਦੋਂ ਆਪਣਾ ਪਰਸ ਲੱਭਦਾ ਹੋਇਆ ਬੱਸ ਸਟੈਂਡ ਪਹੁੰਚਿਆਂ ਤਾਂ ਗੁਰਪਾਲ ਸਿੰਘ ਨੇ ਉਸਨੂੰ ਉਸਦਾ ਪਰਸ ਸਹੀ ਸਲਾਮਤ ਵਾਪਸ ਕਰ ਦਿਤਾ|

Leave a Reply

Your email address will not be published. Required fields are marked *