ਇਮਾਨਦਾਰੀ ਜਿੰਦਾ ਹੈ

ਐਸ. ਏ. ਐਸ ਨਗਰ, 5 ਜੂਨ (ਸ.ਬ.) ਮੁਹਾਲੀ ਫੇਜ਼-1 ਦੇ ਗਾਇਤਰੀ ਮੰਦਰ ਦੇ ਅੱਗੇ ਬੈਠੇ ਇੱਕ ਮੋਚੀ ਵੱਲੋਂ ਪਰਸ ਠੀਕ ਕਰਵਾਉਣ ਆਈ ਇੱਕ ਬੀਬੀ ਵੱਲੋਂ ਪਰਸ ਵਿੱਚ ਰਹਿ ਗਏ 10000 ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਸ ਦੀ ਮਾਲਕਣ ਮਨਜੀਤ ਕੌਰ ਵਸਨੀਕ ਫੇਜ਼-1 ਨੇ ਦੱਸਿਆ ਕਿ ਉਹ ਆਪਣਾ ਪਰਸ ਠੀਕ ਕਰਵਾਉਣ ਲਈ ਮੋਚੀ ਕੋਲ ਗਈ ਸੀ| ਉਸ ਨੇ ਸਾਰੇ ਜਰੂਰੀ ਕਾਗਜ ਉਸ ਵਿੱਚੋਂ ਕੱਢ ਲਏ ਸਨ ਅਤੇ ਇੱਕ ਜੇਬ ਵਿੱਚ ਦੋ ਦੋ ਹਜਾਰ ਦੇ ਪੰਜ ਨੋਟ ਕੱਢਣੇ ਭੁੱਲ ਗਈ ਸੀ, ਜਿਸ ਦਾ ਧਿਆਨ ਉਸ ਨੂੰ ਘਰ ਪਹੁੰਚ ਕੇ ਆਇਆ| ਜਦੋਂ ਉਹ ਵਾਪਸ ਮੋਚੀ ਕੋਲ ਗਈ ਤਾਂ ਮੋਚੀ ਨੇ ਉਹਨਾਂ ਨੂੰ ਪੈਸੇ ਵਾਪਸ ਦੇ ਦਿੱਤੇ|

Leave a Reply

Your email address will not be published. Required fields are marked *