ਇਮਾਨਦਾਰੀ ਜਿੰਦਾ ਹੈ

ਐਸ.ਏ.ਐਸ.ਨਗਰ, 21 ਦਸੰਬਰ (ਸ.ਬ.) ਏਅਰਪੋਰਟ ਰੋਡ ਦੀ 200 ਫੁੱਟੀ ਸੜਕ ਤੇ ਪਿਛਲੇ ਦਿਨੀਂ ਇੱਕ ਹਾਦਸੇ ਵਿੱਚ ਹਾਦਸਾਗ੍ਰਸਤ ਵਿਅਕਤੀ ਦਾ ਪਰਸ ਅਤੇ ਹੋਰ ਕੀਮਤੀ ਸਮਾਨ ਸੜਕ ਉਪਰ ਹੀ ਰਹਿ ਗਿਆ ਸੀ, ਜਿਸ ਨੂੰ ਸਰਦਾਰਾ ਸਿੰਘ ਸੀ.ਮੀਤ ਪ੍ਰਧਾਨ ਬੀ ਸੀ ਐਲ ਅਕਾਲੀ ਦਲ ਜ਼ਿਲ੍ਹਾ ਨੇ ਮੁਹਾਲੀ ਸੰਬੰਧਿਤ ਵਿਅਕਤੀ ਨੂੰ ਇਹ ਸਮਾਨ ਵਾਪਸ ਦੇ ਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ. ਗੁਰਮੁਖ ਸਿੰਘ ਸੋਹਲ ਪ੍ਰਧਾਨ ਬੀ ਸੀ ਸੈਲ ਅਕਾਲੀ ਦਲ ਜਿਲ੍ਹਾ ਮੁਹਾਲੀ ਨੇ ਦੱਸਿਆ ਕਿ ਸੜਕ ਉਪਰ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੇ ਪਏ ਸਮਾਨ ਨੂੰ ਇੱਕ ਵਿਅਕਤੀ ਚੁੱਕ ਕੇ ਭੱਜਣ ਲੱਗਿਆ ਸੀ ਪਰ ਸਰਦਾਰਾ ਸਿੰਘ ਨੇ ਉਸ ਵਿਅਕਤੀ ਨੂੰ ਫੜ ਲਿਆ ਅਤੇ ਉਸ ਤੋਂ ਸਾਮਾਨ ਵਾਪਸ ਲੈ ਕੇ ਸਮਾਨ ਦੇ ਮਾਲਕ ਨੂੰ ਬੁਲਾ ਕੇ ਪੁਲੀਸ ਦੀ ਹਾਜਰੀ ਵਿੱਚ ਉਸ ਨੂੰ ਉਸ ਦਾ ਸਮਾਨ ਵਾਪਸ ਕਰ ਦਿੱਤਾ|

Leave a Reply

Your email address will not be published. Required fields are marked *