ਇਮਾਨਦਾਰੀ ਨਾਲ ਆਪਣਾ ਕਰਤੱਵ ਨਿਭਾਇਆ ਹੈ: ਤੇਜਸਵੀ ਯਾਦਵ

ਨਵੀਂ ਦਿੱਲੀ, 12 ਜੁਲਾਈ (ਸ.ਬ.) ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੇ ਆਪਣੇ ਉਪਰ ਲੱਗੇ ਦੋਸ਼ਾਂ ਤੇ ਪਹਿਲੀ ਵਾਰ ਚੁੱਪੀ ਤੋੜੀ ਹੈ| ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਵੱਲੋਂ ਆਯੋਜਿਤ ਕੈਬਿਨੇਟ ਬੈਠਕ ਦੇ ਬਾਅਦ ਤੇਜਸਵੀ ਨੇ ਕਿਹਾ ਕਿ ਮੈਂ ਇਮਾਨਦਾਰੀ ਨਾਲ ਆਪਣਾ ਕਰਤੱਵ ਨਿਭਾਇਆ ਹੈ| ਉਨ੍ਹਾਂ ਨੇ ਭਾਜਪਾ ਅਤੇ ਪੀ.ਐਮ ਮੋਦੀ ਤੇ ਹਮਲਾ ਕਰਦੇ ਹੋਏ ਕਿਹਾ ਕਿ 28 ਸਾਲ ਦੇ ਨੌਜਵਾਨ ਤੋਂ ਡਰ ਗਈ ਹੈ ਪਾਰਟੀ| ਉਨ੍ਹਾਂ ਨੇ ਕਿਹਾ ਕਿ ਮੇਰੇ ਤੇ ਕੋਈ ਉਂਗਲੀ ਨਹੀਂ ਚੁੱਕ ਸਕਦਾ| ਭ੍ਰਿਸ਼ਟਾਚਾਰ ਤੇ ਜੀਰੋ ਸਹਿਣਸ਼ੀਲਤਾ ਰਹੀ ਹੈ|
ਲਾਲੂ ਦੇ ਬੇਟੇ ਨੇ ਕਿਹਾ ਕਿ ਜਿਸ ਸਮੇਂ ਘਪਲੇ ਦੀ ਗੱਲ ਕੀਤੀ ਜਾ ਰਹੀ ਹੈ, ਉਸ ਸਮੇਂ ਮੈਂ 13-14 ਸਾਲ ਦਾ ਸੀ, ਇਸ ਉਮਰ ਦਾ ਲੜਕਾ ਕੀ ਘਪਲਾ ਕਰੇਗਾ? ਉਨ੍ਹਾਂ ਨੇ ਕਿਹਾ ਮਹਾਗਠਜੋੜ ਨਾਲ ਭਾਜਪਾ ਡਰ ਗਈ, ਇਸ ਲਈ ਉਨ੍ਹਾਂ ਦੇ ਖਿਲਾਫ ਸਾਜਸ਼ ਕੀਤੀ ਗਈ ਹੈ| ਤੇਜਸਵੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭਾਜਪਾ ਨੂੰ ਮੁੰਹਤੋੜ ਜਵਾਬ ਦੇਣਗੇ ਮੋਦੀ ਅਤੇ ਅਮਿਤ ਸ਼ਾਹ ਦਾ ਸਫਾਇਆ ਕਰਨਗੇ| ਸੋਮਵਾਰ ਨੂੰ ਬੈਠਕ ਦੇ ਬਾਅਦ ਜੇ.ਡੀ.ਯੂ ਨੇ ਤੇਜਸਵੀ ਪਾਰਟੀ ਨੂੰ ਚਾਰ ਦਿਨ ਦਾ ਅਲਟੀਮੇਟਮ ਦਿੱਤਾ ਸੀ| ਜੇ.ਡੀ.ਯੂ ਨੇ ਕਿਹਾ ਕਿ ਜੇਕਰ ਚਾਰ ਦਿਨ ਦੇ ਅੰਦਰ ਲਾਲੂ ਯਾਦਵ ਤੇਜਸਵੀ ਦੇ ਅਸਤੀਫੇ ਤੇ ਫੈਸਲਾ ਨਹੀਂ ਕਰ ਪਾਉਂਦੇ ਤਾਂ ਫਿਰ ਜੇ.ਡੀ.ਯੂ ਕੋਈ ਵੱਡਾ ਐਲਾਨ ਕਰ ਸਕਦੀ ਹੈ|

Leave a Reply

Your email address will not be published. Required fields are marked *