ਇਮਾਨਦਾਰੀ ਹੁਣੇ ਜਿੰਦਾ ਹੈ

ਐਸ ਏ ਐਸ ਨਗਰ, 25 ਜਨਵਰੀ (ਆਰ ਪੀ ਵਾਲੀਆ) ਇਮਾਨਦਾਰੀ ਦੀ ਮਿਸਾਲ ਦਿੰਦਿਆਂ ਇੱਕ ਵਿਅਕਤੀ ਬੱਸ ਸਟੈਂਡ ਫੇਜ਼ 6 ਵਿਖੇ ਡਿੱਗੇ ਪਏ ਮਿਲੇ ਇੱਕ ਪਰਸ ਨੂੰ ਸਾਂਝ ਕੇਂਦਰ ਫੇਜ਼ 1 ਵਿਖੇ ਦੇ ਗਿਆ ਅਤੇ ਸਾਂਝ ਕੇਂਦਰ ਵਲੋਂ ਇਹ ਪਰਸ ਉਸਦੇ ਅਸਲ ਮਾਲਕਾਂ ਨੂੰ ਦੇ ਦਿੱਤਾ ਗਿਆ|
ਫੇਜ਼ 1 ਸਾਂਝ ਕੇਂਦਰ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਫੇਜ਼ 5 ਵਿੱਚ ਪੀ ਜੀ ਰਹਿੰਦੇ ਜੰਮੂ ਕਸ਼ਮੀਰ ਦੇ ਨੌਜਵਾਨ ਦਾ ਪਰਸ ਸਥਾਨਕ ਫੇਜ਼ 6 ਦੇ ਬੱਸ ਅੱਡੇ ਵਿੱਚ ਡਿਗ ਪਿਆ ਸੀ, ਜਿਸ ਨੂੰ ਇਕ ਵਿਅਕਤੀ ਨੇ ਚੁੱਕ ਕੇ ਸਾਂਝ ਕੇਂਦਰ ਫੇਜ਼ 1 ਵਿਖੇ ਪਹੁੰਚਾ ਦਿੱਤਾ| ਇਸ ਪਰਸ ਵਿੱਚ ਆਧਾਰ ਕਾਰਡ, ਪੈਨ ਕਾਰਡ, ਤਿੰਨ ਏ ਟੀ ਐਮ ਕਾਰਡ, 660 ਰੁਪਏ ਨਗਦ ਸਨ| ਉਹਨਾਂ ਦੱਸਿਆ ਕਿ ਉਹਨਾਂ ਨੇ ਸ਼ਾਹਿਦ ਯੂਸਫ ਨੂੰ ਬੁਲਾ ਕੇ ਪਰਸ ਉਹਨਾਂ ਦੇ ਹਵਾਲੇ ਕਰ ਦਿੱਤਾ ਹੈ|

Leave a Reply

Your email address will not be published. Required fields are marked *