ਇਮਾਮ ਦੀ ਹੱਤਿਆ ਦੇ ਦੋਸ਼ ਵਿੱਚ ਵਿਅਕਤੀ ਨੂੰ ਉਮਰਕੈਦ

ਨਿਊਯਾਰਕ, 8 ਜੂਨ (ਸ.ਬ.) ਬੰਗਲਾਦੇਸ਼ੀ ਮੂਲ ਦੇ ਇਮਾਮ ਅਤੇ ਉਸ ਦੇ ਸਹਿਯੋਗੀ ਦੀ ਹੱਤਿਆ ਸਾਲ 2016 ਵਿਚ ਕਰਵਾਉਣ ਦੇ ਮਾਮਲੇ ਵਿਚ ਨਿਊਯਾਰਕ ਦੇ 37 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ|
ਵਿਅਕਤੀ ਨੂੰ ਪੈਰੋਲ ਮਿਲਣ ਦੀ ਸੰਭਾਵਨਾ ਨਹੀਂ ਹੈ| ਇਸ ਘਟਨਾ ਨੂੰ ਅਮਰੀਕਾ ਵਿਚ ਇਸਲਾਮ ਵਿਰੋਧੀ ਭਾਵਨਾ ਦੇ ਉਭਾਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਸੀ| ਬਰੁਕਲਿਨ ਦੇ ਰਹਿਣ ਵਾਲੇ ਆਸਕਰ ਮੌਰੇਲ ਨੂੰ ਇਸ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ|
ਮੌਰੇਲ ਨੇ ਇਮਾਮ ਮੌਲਾਨਾ ਅਕੂਨਜ਼ੀ ਅਤੇ ਉਨ੍ਹਾਂ ਦੇ ਸਹਿਯੋਗੀ ਕਵੀਨਸ ਜ਼ਿਲੇ ਦੇ ਅਟਾਰਨੀ ਜਨਰਲ ਦੀ ਸਾਲ 2016 ਵਿਚ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਸੀ|
ਘਟਨਾ ਸਮੇਂ ਇਹ ਦੋਵੇਂ ਮਸਜਿਦ ਵਿਚ ਨਮਾਜ਼ ਦੇ ਬਾਅਦ ਘਰ ਜਾ ਰਹੇ ਸਨ| ਕਵੀਨਸ ਜ਼ਿਲੇ ਦੇ ਅਟਾਰਨੀ ਰਿਚਾਰਡ ਬ੍ਰਾਊਨ ਨੇ ਕਿਹਾ ਕਿ ਮੌਰੇਲ ਨੇ ਮਨੁੱਖੀ ਜ਼ਿੰਦਗੀ ਪ੍ਰਤੀ ਜ਼ਰਾ ਜਿੰਨੀ ਵੀ ਦਇਆ ਅਤੇ ਸਨਮਾਨ ਨਹੀਂ ਦਿਖਾਇਆ|

Leave a Reply

Your email address will not be published. Required fields are marked *