ਇਮਾਰਤ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗਣ ਤੋਂ ਬਾਅਦ ਵੀ ਬੱਚ ਗਈ ਔਰਤ

ਚੀਨ, 12 ਜੁਲਾਈ (ਸ.ਬ.) ਇਹ ਖਬਰ ਸ਼ਾਇਦ ਤੁਹਾਨੂੰ ਹੈਰਾਨ ਕਰ ਦੇਵੇ ਕਿਉਂਕੀ ਚੌਥੀ ਮੰਜ਼ਿਲ ਤੋਂ ਡਿੱਗ ਕੇ ਕਿਸੇ ਦਾ ਜ਼ਿੰਦਾ ਰਹਿਣਾ ਬਹੁਤ ਮੁਸ਼ਕਲ ਹੈ| ਅਸਲ ਵਿਚ ਇਕ ਔਰਤ ਚੌਥੀ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਸਿੱਧੀ ਜ਼ਮੀਨ ਨਾਲ ਨਹੀਂ ਟਕਰਾਈ ਸਗੋਂ ਉਹ ਜ਼ਮੀਨ ਤੋਂ ਉਪਰ ਬਿਜਲੀ ਦੀਆਂ ਤਾਰਾਂ ਵਿਚ ਜਾ ਫਸੀ, ਜਿਸ ਨਾਲ ਉਸ ਦੀ ਜਾਨ ਬੱਚ ਗਈ|
ਮਾਮਲਾ ਚੀਨ ਦਾ ਹੈ ਜਿਥੇ ਇਕ ਔਰਤ ਆਪਣੇ ਘਰ ਦੀਆਂ ਬਾਰੀਆਂ ਨੂੰ ਸਾਫ ਕਰ ਰਹੀ ਸੀ| ਉਦੋਂ ਹੀ ਔਰਤ ਦਾ ਪੈਰ ਅਚਾਨਕ ਫਿਸਲ ਗਿਆ ਅਤੇ ਉਹ ਖਿੜਕੀ ਤੋਂ ਹੇਠਾਂ ਜਾ ਡਿੱਗੀ ਪਰ ਜ਼ਮੀਨ ਨਾਲ ਟਕਰਾਉਣ ਤੋਂ ਪਹਿਲਾਂ ਉਹ ਬਿਜਲੀ ਦੀ ਕੇਬਲ ਤਾਰਾਂ ਵਿਚ ਜਾ ਫਸੀ| ਇਸ ਦੌਰਾਨ ਔਰਤ ਇੰਨੀ ਡਰ ਗਈ ਕਿ ਉਹ ਬਿਜਲੀ ਦੀਆਂ ਤਾਰਾਂ ਤੇ ਹੀ ਬੇਹੋਸ਼ ਹੋ ਗਈ ਅਤੇ ਆਪਣੇ ਬਚਾਅ ਲਈ ਕੁਝ ਨਹੀਂ ਕਰ ਸਕੀ| ਸੰਯੋਗ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇੜੇ ਹੀ ਸਨ ਜਿਨ੍ਹਾਂ ਨੇ ਔਰਤ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਅਤੇ ਹਪਸਤਾਲ ਪਹੁੰਚਾਇਆ| ਔਰਤ ਦੇ ਪਤੀ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਹੋਈ ਉਹ ਘਰ ਨਹੀਂ ਸੀ| ਪ੍ਰਮਾਤਮਾ ਦਾ ਸ਼ੁਕਰ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੋਲ ਹੀ ਸਨ| ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ| ਲੋਕਾਂ ਦਾ ਕਹਿਣਾ ਹੈ ਕਿ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ|

Leave a Reply

Your email address will not be published. Required fields are marked *