ਇਮੀਗ੍ਰੇਸ਼ਨ ਕੰਪਨੀ ਖਿਲਾਫ ਜਾਲੀ ਵੀਜ਼ਾ ਤੇ ਨਕਲੀ ਵਰਕ ਪਰਮਿਟ ਦੇਣ ਦਾ ਦੋਸ਼

ਐਸ.ਏ.ਐਸ.ਨਗਰ, 1 ਅਗਸਤ (ਸ.ਬ.) ਖਰੜ ਦੇਸੂਮਾਜਰਾ ਸਥਿਤ ਵਿੰਗਜ਼ ਐਜੂਕੇਸ਼ਨਲ ਅਬਰੋਡ ਨਾਂ ਦੀ ਇਮੀਗ੍ਰੇਸ਼ਨ ਕੰਪਨੀ ਖਿਲਾਫ ਪੰਜਾਬ, ਹਰਿਆਣਾ, ਦਿੱਲੀ ਅਤੇ ਯੂਪੀ ਤੋਂ ਆਏ ਕਰੀਬ ਅੱਧਾ ਦਰਜ਼ਨ ਲੋਕਾਂ ਨੇ ਕੰਪਨੀ ਵੱਲੋਂ ਮੋਟੀਆਂ ਰਕਮਾਂ ਲੈ ਕੇ ਜਾਅਲੀ ਵੀਜਾ, ਜਾਅਲੀ ਟਿਕਟਾਂ ਤੇ ਨਕਲੀ ਵਰਕ ਪਰਮਿਟ ਦੇਣ ਦੇ ਦੋਸ਼ ਲਗਾਏ ਹਨ| ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਵਤਾਰ ਸਿੰਘ ਮੋਗਾ, ਜਗਜੀਤ ਸਿੰਘ ਪਟਿਆਲਾ, ਪ੍ਰਿੰਸ ਕਲਿਆਣ, ਸੁਖਵਿੰਦਰ ਸਿੰਘ, ਜਸਮੇਰ ਸਿੰਘ ਕੈਥਲ ਨੇ ਦੱਸਿਆ ਕਿ ਉਕਤ ਕੰਪਨੀ ਦੇ ਪ੍ਰਬੰਧਕ ਪ੍ਰਦੀਪ ਕੁਮਾਰ ਵੱਲੋਂ ਲੋਕਾਂ ਨੂੰ ਮਕਾਓ ਤੇ ਹੋਰ ਦੇਸ਼ਾਂ ਵਿੱਚ ਭੇਜਣ ਲਈ 1 ਲੱਖ 80 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਲਏ ਸਨ| ਉਨ੍ਹਾਂ ਕਿਹਾ ਕਿ ਇਹ ਰਕਮ ਕਿਸ਼ਤਾਂ ਰਾਹੀਂ ਜਿਵੇਂ ਕਿ ਮੈਡੀਕਲ ਅਤੇ ਹੋਰ ਫੋਰਮੈਲਿਟੀ ਕਰਵਾਉਣ ਵੇਲੇ ਲਈ ਗਈ ਸੀ| ਉਨ੍ਹਾਂ ਅਨੁਸਾਰ ਉਕਤ ਕੰਪਨੀ ਨੇ ਕਰੀਬ 100 ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ| ਪੀੜਤਾਂ ਨੇ ਦੱਸਿਆ ਕਿ ਕੰਪਨੀ ਵੱਲੋਂ ਉਨ੍ਹਾਂ ਨੂੰ ਧੋਖੇ ਵਿੱਚ ਰੱਖਦਿਆਂ ਨਕਲੀ ਵੀਜ਼ਾ, ਨਕਲੀ ਵਰਕ ਪਰਮਿਟ ਅਤੇ ਜਾਅਲੀ ਟਿਕਟਾਂ ਦੇ ਦਿੱਤੀਆਂ ਅਤੇ ਜਦੋਂ ਉਹ ਇਨ੍ਹਾਂ ਨਕਲੀ ਕਾਗਜਾਂਤਾਂ ਰਾਹੀਂ ਦਿੱਲੀ ਏਅਰਪੋਰਟ ਪਹੁੰਚੇ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਇਹ ਦਸਤਾਵੇਜ਼ ਨਕਲੀ ਹਨ| ਉਨ੍ਹਾਂ ਇਸ ਸਬੰਧੀ ਐਸਐਸਪੀ ਕੁਲਦੀਪ ਚਾਹਲ ਨੂੰ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ| ਉਨ੍ਹਾਂ ਮੰਗ ਕੀਤੀ ਹੈ ਕਿ ਉਕਤ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਅਦਾਲਤ ਵੱਲ ਰੁੱਖ ਕਰਣਗੇ|
ਇਸ ਸਬੰਧੀ ਇਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕ ਪ੍ਰਦੀਕ ਕੁਮਾਰðਨੇ ਕਿਹਾ ਕਿ ਉਹਨਾਂ ਦਾ ਇਸ ਕੰਪਨੀ ਦੇ ਨਾਲ ਕੋਈ ਸਬੰਧ ਨਹੀਂ ਹੈ| ਉਹਨਾਂ ਕਿਹਾ ਕਿ ਉਹ ਡੇਢ ਸਾਲ ਤੋਂ ਕੰਮ ਛੱਡ ਚੁੱਕੇ ਹਨ ਅਤੇ ਉਹਨਾਂ ਖਿਲਾਫ ਲਗਾਏ ਸਾਰੇ ਇਲਜਾਮ ਬੇਬੁਨਿਆਦ ਹਨ| ਉਹਨਾਂ ਕਿਹਾ ਕਿ ਜੇਕਰ ਪੁਲੀਸ ਦੀ ਕੋਈ ਵੀ ਜਾਂਚ ਹੋਵੇਗੀ ਤਾਂ ਉਹ ਇਸ ਵਿੱਚ ਸ਼ਾਮਿਲ ਹੋਣ ਲਈ ਤਿਆਰ ਹਨ|

Leave a Reply

Your email address will not be published. Required fields are marked *