ਇਰਾਕੀ ਫੌਜ ਮੋਸੂਲ ਹਵਾਈ ਅੱਡੇ ਦੇ ਨੇੜੇ ਪਹੁੰਚੀ

ਬਗਦਾਦ, 23 ਫਰਵਰੀ (ਸ.ਬ.) ਅਮਰੀਕਾ ਦੇ ਸਮਰਥਨ ਵਾਲੀ ਇਰਾਕੀ ਫੌਜ ਮੋਸੂਲ ਸ਼ਹਿਰ ਦੇ ਪੱਛਮ ਵਿੱਚ ਇਸਲਾਮਿਕ ਸਟੇਟ ਦੇ ਕਬਜ਼ੇ ਵਾਲੇ ਹਵਾਈ ਅੱਡੇ ਦੇ ਬਿਲਕੁਲ ਨੇੜੇ ਪਹੁੱਚ ਚੁੱਕੀ ਹੈ| ਇਰਾਕ ਦੇ ਸਰਕਾਰੀ ਨਿਊਜ਼ ਚੈਨਲ ਨੇ ਦੱਸਿਆ ਹੈ ਕਿ ਇਰਾਕੀ ਸੈਨਾ ਹਵਾਈ ਅੱਡੇ ਦੇ ਨੇੜੇ ਅਲ-ਗਜ਼ਲਾਨੀ ਦੇ ਇਕ ਫੌਜੀ ਕੈਂਪ ਤੇ ਕਬਜ਼ਾ ਕਰ ਚੁੱਕੀ ਹੈ| ਸਰਕਾਰੀ ਨਿਊਜ਼ ਚੈਨਲ ਤੇ ਜਾਰੀ ਕੀਤੇ ਇਕ ਬਿਆਨ ਦੇ ਅਨੁਸਾਰ, ਰੈਪਿਡ ਐਕਸ਼ਨ ਫੋਰਸ, ਫੈਡਰਲ ਪੁਲੀਸ ਅਤੇ ਅੱਤਵਾਦ ਵਿਰੋਧੀ ਫੌਜ ਦੇ ਸੰਯੁਕਤ ਦਲ ਨੇ ਮੋਸੂਲ ਹਵਾਈ ਅੱਡੇ  ਸਮੇਤ ਅਲ-ਗਜ਼ਲਾਨੀ ਦੇ ਇਕ ਫੌਜੀ ਅੱਡੇ ਤੇ ਕਬਜ਼ਾ ਕਰ ਲਿਆ ਹੈ|
ਦਿਲਚਸਪ ਗੱਲ ਹੈ ਕਿ ਬੀਤੇ ਮਹੀਨੇ ਮੋਸੂਲ ਦੇ ਪੂਰਬੀ ਹਿੱਸੇ ਤੇ ਕਬਜ਼ਾ ਕਰਨ ਤੋਂ ਬਾਅਦ ਇਰਾਕੀ ਫੌਜ ਨੇ ਮੋਸੂਲ ਦੇ ਪ੍ਰਮੁੱਖ ਹਵਾਈ ਅੱਡੇ ਤੋਂ ਇਲਾਵਾ ਅਲ-ਗਜ਼ਲਾਨੀ ਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ ਸੀ| ਇਰਾਕੀ ਫੌਜ ਨੇ ਇਸ ਕੈਂਪ ਨੂੰ ਫੌਜੀ ਅੱਡੇ ਦੇ ਤੌਰ ਤੇ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ| ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ             ਤੇਜ਼ੀ ਨਾਲ ਅੱਗੇ ਵਧ ਰਹੇ ਹਨ ਅਤੇ ਗਠਬੰਧਨ ਫੌਜਾਂ ਲਗਾਤਾਰ ਆਪਣੇ ਮਕਸਦ ਵਿੱਚ ਕਾਮਯਾਬ ਹੋ ਰਹੀਆਂ ਹਨ|

Leave a Reply

Your email address will not be published. Required fields are marked *