ਇਰਾਕੀ ਹਵਾਈ ਫੌਜ ਨੇ ਮੋਸੁਲ ਵਿੱਚ 40 ਲੱਖ ਪੱਤਰ ਸੁੱਟੇ, ਲੋਕਾਂ ਨੂੰ ਧੀਰਜ ਰੱਖਣ ਲਈ ਕਿਹਾ

ਵਾਸ਼ਿੰਗਟਨ, 23 ਦਸੰਬਰ (ਸ.ਬ.) ਇਸਲਾਮਕ ਸਟੇਟ ਦੇ ਕਬਜੇ ਵਾਲੇ ਇਰਾਕੀ ਸ਼ਹਿਰ ਮੋਸੁਲ ਦੇ ਨਿਵਾਸੀਆਂ ਨਾਲ ‘ਹਮਦਰਦੀ ਅਤੇ ਸਾਥ’ ਪ੍ਰਗਟ ਕਰਨ ਲਈ ਇਰਾਕੀ ਹਵਾਈ ਫੌਜ ਨੇ ਮੋਸੁਲ ਵਿੱਚ 40 ਲੱਖ ਪੱਤਰ ਸੁੱਟੇ| ਅਮਰੀਕਾ ਗਠਜੋੜ ਨੇ ਇਹ ਜਾਣਕਾਰੀ ਦਿੱਤੀ| ਜ਼ਿਕਰਯੋਗ ਹੈ ਕਿ ਇਰਾਕੀ ਫੌਜ ਨੇ ਮੋਸੁਲ ਤੋਂ ਆਈ.ਐਸ. ਜਿਹਾਦੀਆਂ ਨੂੰ ਪਿੱਛੇ ਹਟਾਉਣ ਲਈ 17 ਅਕਤੂਬਰ ਨੂੰ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਉਸੇ ਦਿਨ ‘ਇੰਸਟੀਚਿਊਟ ਫਾਰ ਵਾਰ ਐਂਡ ਪੀਸ ਰਿਪੋਰਟਿੰਗ’ ਨੇ ‘ਲੈਟਰਸ ਟੂ ਮੋਸੁਲ’ ਨਾਂ ਦੀ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਸੀ| ਉਨ੍ਹਾਂ ਨੇ ਇੱਥੋਂ ਦੇ ਲੋਕਾਂ ਨੂੰ ਇਹ ਦੱਸਣ ਲਈ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਹਨ| ਇੱਥੇ ਕਈ ਪੱਤਰ ਹਵਾਈ ਜਹਾਜ਼ਾਂ ਰਾਹੀਂ ਸੁੱਟੇ ਹਨ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਫੌਜ ਉਨ੍ਹਾਂ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ| ਇਨ੍ਹਾਂ ਪੱਤਰਾਂ ਵਿੱਚ ਲਿਖਿਆ ਹੈ,”ਸਾਡੇ ਪਿਆਰੇ ਲੋਕੋ…ਅਸੀਂ ਹਰ ਚੀਜ਼ ਵਿੱਚ ਤੁਹਾਡੇ ਨਾਲ ਹਾਂ| ਸਾਡਾ ਦਿਲ ਤੁਹਾਡੇ ਨਾਲ ਹੈ, ਸਾਨੂੰ ਪਤਾ ਹੈ ਕਿ ਤੁਹਾਨੂੰ ਠੰਡ, ਭੁੱਖ ਅਤੇ ਸੰਘਰਸ਼ ਭਰੇ ਦਿਨਾਂ ਵਿੱਚ ਰਹਿਣਾ ਪੈ ਰਿਹਾ ਹੈ ਪਰ ਤੁਹਾਨੂੰ ਧੀਰਜ ਰੱਖਣਾ ਚਾਹੀਦਾ ਹੈ ਅਤੇ ਇਹ ਸੋਚਣਾ ਚਾਹੀਦਾ ਹੈ ਕਿ ਜਿੱਤ ਨੇੜੇ ਹੀ ਹੈ|”

Leave a Reply

Your email address will not be published. Required fields are marked *