ਇਰਾਕ ਅਤੇ ਉਤਰੀ ਸੀਰੀਆ ਵਿੱਚ 70 ਅੱਤਵਾਦੀ ਢੇਰ : ਤੁਰਕੀ

ਅੰਕਾਰਾ, 26 ਅਪ੍ਰੈਲ, (ਸ.ਬ.) ਤੁਰਕੀ ਦੀ ਫੌਜ ਨੇ ਇਕ ਅਭਿਆਨ ਦੇ ਤਹਿਤ ਇਰਾਕ ਦੇ ਸਿੰਜਰ ਅਤੇ ਸੀਰੀਆ ਦੇ ਉਤਰੀ ਹਿੱਸੇ ਵਿੱਚ 70 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ| ਇਹ ਹਮਲਾ ਕੁਰਦਿਸਤਾਨ ਵਰਕਰਜ਼ ਪਾਰਟੀ (ਪੀ.ਕੇ.ਕੇ.) ਨਾਲ ਜੁੜੇ ਸਰਨਾ ਵਿਰੁੱਧ ਚਲਾਏ ਗਏ ਅਭਿਆਨ ਦੇ ਤਹਿਤ ਕੀਤਾ ਗਿਆ ਹੈ| ਫੌਜ ਨੇ ਇਸ ਸੰਬੰਧ ਵਿੱਚ ਅਧਿਕਾਰਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ| ਜ਼ਿਕਰਯੋਗ ਹੈ ਕਿ ਸੀਰੀਆ ਨੀਤੀ ਨੂੰ ਲੈ ਕੇ ਅਮਰੀਕਾ ਅਤੇ ਤੁਰਕੀ ਵਿਚਾਲੇ ਮਤਭੇਦ ਹੈ| ਤੁਰਕੀ ਦਾ ਇਹ ਮੰਨਣਾ ਹੈ ਕਿ ਇਸਲਾਮਿਕ ਸਟੇਟ ਖਿਲਾਫ ਲੜਾਈ ਲੜ ਰਹੇ ਸੀਰੀਆਈ ਕੁਰਦਿਸ਼ ਲੜਾਕਿਆਂ ਨੂੰ ਇਕ ਅੱਤਵਾਦੀ ਸੰਗਠਨ ਮੰਨਦਾ ਹੈ|

Leave a Reply

Your email address will not be published. Required fields are marked *