ਇਰਾਕ ਅਤੇ ਸੀਰੀਆ ਵਿੱਚ ਗਲਤੀ ਨਾਲ ਮਾਰੇ ਗਏ ਤਕਰੀਬਨ 200 ਆਮ ਨਾਗਰਿਕ : ਅਮਰੀਕਾ

ਵਾਸ਼ਿੰਗਟਨ, 3 ਫਰਵਰੀ (ਸ.ਬ.) ਅਮਰੀਕਾ ਦੀ ਫੌਜ ਨੇ ਕਿਹਾ ਹੈ ਕਿ ਇਰਾਕ ਅਤੇ ਸੀਰੀਆ ਵਿੱਚ ਇਸਲਾਮਕ ਸਟੇਟ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਪਿਛਲੇ ਸਾਲ ਦੇ ਅਖੀਰ ਵਿੱਚ ਕੀਤੇ ਗਏ ਹਵਾਈ ਹਮਲਿਆਂ ਵਿੱਚ ਗਲਤੀ ਨਾਲ 11 ਆਮ ਨਾਗਰਿਕ ਮਾਰੇ ਗਏ ਹਨ| ਇਸਦੇ ਨਾਲ ਹੀ ਅਮਰੀਕਾ ਵੱਲੋਂ ਆਈ. ਐਸ. ਦੇ ਖਿਲਾਫ ਹਮਲੇ ਸ਼ੁਰੂ ਕਰਨ ਮਗਰੋਂ ਮਾਰੇ ਗਏ ਨਿਰਦੋਸ਼ ਆਮ ਨਾਗਰਿਕਾਂ ਦੀ ਕੁੱਲ ਗਿਣਤੀ ਤਕਰੀਬਨ 200 ਹੋ ਗਈ ਹੈ|  ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਆਮ ਨਾਗਰਿਕਾਂ ਦੀ ਮੌਤ ਦੇ ਸ਼ੱਕ ਸੰਬੰਧੀ 4 ਰਿਪੋਰਟਾਂ ਵਿਸ਼ਵਾਸਯੋਗ ਪਾਈਆਂ ਗਈਆਂ| 7 ਰਿਪੋਰਟਾਂ ਵਿਸ਼ਵਾਸਯੋਗ ਨਹੀਂ ਸਨ ਅਤੇ 10 ਰਿਪੋਰਟਾਂ ਦੀ ਅਜੇ ਸਮੀਖਿਆ ਕੀਤੀ ਜਾ ਰਹੀ ਹੈ| ਇਕ ਹਮਲਾ ਸੀਰੀਆ ਦੇ ਰੱਕਾ ਨੇੜੇ ਦਸੰਬਰ ਵਿੱਚ ਹੋਇਆ ਅਤੇ 3 ਹਮਲੇ ਅਕਤੂਬਰ ਅਤੇ ਦਸੰਬਰ ਵਿੱਚ ਇਰਾਕ ਦੇ ਮੋਸੁਲ ਵਿੱਚ ਕੀਤੇ ਗਏ ਸਨ|  ਸੁਤੰਤਰ ਅਗਵਾਈ ਸਮੂਹਾਂ ਅਤੇ ਕਰਮਚਾਰੀਆਂ ਨੇ ਵਾਰ-ਵਾਰ ਕਿਹਾ ਕਿ ਗਠਜੋੜ ਦੇ ਹਮਲਿਆਂ ਅਤੇ ਹੋਰ ਹਵਾਈ ਹਮਲਿਆਂ ਵਿੱਚ ਸੈਂਕੜੇ ਆਮ ਨਾਗਰਿਕ ਮਾਰੇ ਗਏ ਹਨ| ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਨੇ ਅਗਸਤ 2014 ਵਿੱਚ ਇਰਾਕ ਵਿੱਚ ਅਤੇ ਇਸਦੇ ਇਕ ਮਹੀਨੇ ਮਗਰੋਂ ਸੀਰੀਆ ਵਿੱਚ ਹਵਾਈ ਹਮਲੇ ਸ਼ੁਰੂ ਕੀਤੇ ਸਨ|

Leave a Reply

Your email address will not be published. Required fields are marked *